ਲੰਡਨ ‘ਚ ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ''ਤੇ ਲਿਖੀ ਕਿਤਾਬ ਲੋਕ ਅਰਪਣ

12/28/2020 5:39:52 PM

ਲੰਡਨ (ਰਾਜਵੀਰ ਸਮਰਾ):  ਯੂ.ਕੇ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਅਮਰ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਦੇ ਸੰਘਰਸਮਈ ਜੀਵਨ 'ਤੇ ਸ. ਅਜਮੇਰ ਸਿੰਘ ਵੱਲੋਂ ਲਿੱਖੀ ਗਈ ਕਿਤਾਬ ਲੋਕ ਅਰਪਣ ਕੀਤੀ ਗਈ।ਲੰਡਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਕੋਵਿਡ ਦੇ ਚੱਲਦਿਆਂ ਸਾਦਾ ਤੇ ਪ੍ਰਭਾਵਸਾਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਗੁਰਦੁਆਰਾ ਪ੍ਰਬੰਧ ਵੱਲੋਂ ਸ. ਕੁਲਵੰਤ ਸਿੰਘ ਭਿੰਡਰ, ਸਲੋਹ ਦੇ ਸਾਬਕਾ ਮੇਅਰ ਸ. ਜੋਗਿੰਦਰ ਸਿੰਘ ਬੱਲ, ਨੋਜਵਾਨ ਆਗੂ ਤੇ ਸਾਬਕਾ ਮੈਂਬਰ ਸ. ਸੁੱਖਦੀਪ ਸਿੰਘ ਰੰਧਾਵਾ, ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਛੋਟੇ ਭਰਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਮੈਂਬਰ ਸ. ਅਮਰਜੀਤ ਸਿੰਘ ਖਾਲੜਾ, ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੇ ਸਕੱਤਰ ਸਤਨਾਮ ਸਿੰਘ ਕੰਗ, ਜੀਤਪਾਲ ਸਿੰਘ ਸਹੋਤਾ, ਭਾਈ ਬਲਵਿੰਦਰ ਸਿੰਘ ਪੱਟੀ ਅਤੇ ਗੁਰਪਰਤਾਪ ਸਿੰਘ ਢਿੱਲੌ ਆਦਿ ਹਾਜ਼ਰ ਸਨ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦਾ ਚੀਨ ਨੂੰ ਝਟਕਾ, ਤਿੱਬਤੀਆਂ ਨੂੰ ਦਿੱਤਾ ਅਗਲਾ ਦਲਾਈ ਲਾਮਾ ਚੁਣਨ ਦਾ ਅਧਿਕਾਰ

ਇਸ ਮੌਕੇ ਅਮਰਜੀਤ ਸਿੰਘ ਖਾਲੜਾ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਸ਼ਹਾਦਤ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਜੋਗਿੰਦਰ ਸਿੰਘ ਬੱਲ ਨੇ ਕਿਹਾ ਕਿ ਖਾਲੜਾ ਨੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਤੇ ਅੱਜ ਵੀ ਉਹਨਾਂ ਦਾ ਪਰਿਵਾਰ ਪੰਥਕ ਹਲਕਿਆ ਵਿੱਚ ਕੰਮ ਕਰ ਰਿਹਾ ਹੈ। ਦੱਸਣਯੋਗ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਸ ਵੱਲੋਂ  ਨਾਜਾਇਜ਼ ਤੇ ਝੂਠੇ ਪੁਲਸ ਮੁਕਾਬਲਿਆਂ ਵਿਚ ਸ਼ਹੀਦ ਕੀਤਾ ਗਿਆ ਤੇ ਅਣਪਛਾਤੀ ਲਾਸ਼ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ, ਜਿਸ ਨੇ ਪੱਚੀ ਹਜ਼ਾਰ ਲਾਸ਼ਾਂ ਨੂੰ ਲੱਭ ਕੇ ਦੁਨੀਆ ਦੀਆ ਸੰਸਦਾਂ ਵਿੱਚ ਜਾ ਕੇ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਉਜਾਗਰ ਕੀਤਾ ਸੀ। ਜਿਸ ਤੋਂ ਬੌਖਲਾਹਟ ਵਿੱਚ ਆ ਕੇ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਸ ਵੱਲੋਂ ਲਾਪਤਾ ਕਰ ਸ਼ਹੀਦ ਕਰ ਦਿੱਤਾ ਗਿਆ ਸੀ।

Vandana

This news is Content Editor Vandana