ਬ੍ਰਿਟੇਨ ''ਚ ਭਾਰਤੀ ਵਿਦਿਆਰਥੀਆਂ ਨੇ ਕਠੂਆ-ਉਨਾਵ ਮਾਮਲਿਆਂ ''ਚ ਮੋਦੀ ਤੋਂ ਕੀਤੀ ਨਿਆਂ ਦੀ ਮੰਗ

04/16/2018 10:32:35 AM

ਲੰਡਨ(ਬਿਊਰੋ)— ਬ੍ਰਿਟੇਨ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਨੇ ਲੰਡਨ ਵਿਚ ਮੌਜੂਦ ਭਾਰਤੀ ਹਾਈ ਕਮਿਸ਼ਨ ਵਿਚ ਪ੍ਰਧਾਨ ਮੰਤਰੀ ਮੋਦੀ ਲਈ ਇਕ ਪੱਤਰ ਦਿੱਤਾ ਹੈ, ਜਿਸ ਵਿਚ ਮੋਦੀ ਨੂੰ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਦਰਜ ਬਲਾਤਕਾਰ ਮਾਮਲਿਆਂ ਵਿਚ ਨਿਆਂ ਕਰਨ ਲਈ ਅਸਾਧਾਰਨ ਉਪਾਅ ਕਰਨ ਨੂੰ ਕਿਹਾ ਗਿਆ ਹੈ। ਰਾਸ਼ਟਰੀ ਭਾਰਤੀ ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਸੰਘ (ਐਨ.ਆਈ.ਐਸ.ਏ.ਯੂ) ਬ੍ਰਿਟੇਨ ਨੇ ਬ੍ਰਿਟੇਨ ਦੀ ਯੂਨੀਵਰਸਿਟੀਆਂ ਦੀ ਭਾਰਤ ਨਾਲ ਜੁੜੀਆਂ 19 ਸੋਸਾਇਟੀਆਂ ਨੇ 14 ਅਪ੍ਰੈਲ ਇਹ ਪੱਤਰ ਸੌਂਪਿਆ।
ਇੱਥੇ ਇਹ ਦੱਸਣਯੋਗ ਹੈ ਕਿ ਭਾਰਤੀ ਪੀ.ਐਮ ਮੰਗਲਵਾਰ ਤੋਂ ਬ੍ਰਿਟੇਨ ਦੀ 4 ਦਿਨੀਂ ਯਾਤਰਾ 'ਤੇ ਆ ਰਹੇ ਹਨ। ਸੰਗਠਨ ਨੇ ਭਾਰਤ ਸਰਕਾਰ ਨੂੰ ਜੰਮੂ-ਕਸ਼ਮੀਰ, ਉਤਰ ਪ੍ਰਦੇਸ਼ ਅਤੇ ਹਾਲ ਹੀ ਵਿਚ ਗੁਜਰਾਤ ਵਿਚ ਦਰਜ ਬਲਾਤਕਾਰ ਮਾਮਲਿਆਂ ਵਿਚ ਅਸਾਧਾਰਨ ਉਪਾਅ ਕਰਨ ਦੀ ਬੇਨਤੀ ਕੀਤੀ।
ਦਰਅਸਲ ਇਹ ਪੱਤਰ ਜੰਮੂ ਕਸ਼ਮੀਰ ਦੇ ਕਠੂਆ ਵਿਚ 8 ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ, ਉਤਰ ਪ੍ਰਦੇਸ਼ ਦੇ ਉਨਾਵ ਵਿਚ ਇਕ ਕੁੜੀ ਨਾਲ ਕਥਿਤ ਬਲਾਤਕਾਰ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਘਰ ਦੇ ਬਾਹਰ ਉਸ ਦੇ ਖੁਦਕੁਸ਼ੀ ਦੀ ਕੋਸ਼ਿਸ਼ ਅਤੇ ਨਾਲ ਹੀ ਗੁਜਰਾਤ ਵਿਚ ਹਾਲ ਹੀ ਵਿਚ ਹੋਏ 11 ਸਾਲ  ਦੀ ਕੁੜੀ ਨਾਲ ਕਥਿਤ ਬਲਾਤਕਾਰ, ਹੱਤਿਆ ਮਾਮਲੇ ਨਾਲ ਜੁੜਿਆ ਹੋਇਆ ਹੈ।