ਯੁੱਧ ਖੇਤਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਜ਼ਿਆਦਾ

05/31/2019 5:16:36 PM

ਲੰਡਨ (ਬਿਊਰੋ)— ਸ਼ੋਧ ਕਰਤਾਵਾਂ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਯੁੱਧ ਖੇਤਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਹਾਰਟ ਅਟੈਕ ਅਤੇ ਸਟਰੋਕ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਕ ਪੱਤਰਿਕਾ ਲਈ ਸ਼ੋਧਕਰਤਾਵਾਂ ਨੇ ਹਥਿਆਰਬੰਦ ਸੰਘਰਸ਼ ਵਾਲੇ ਖੇਤਰਾਂ ਵਿਚ ਰਹਿ ਰਹੇ ਲੋਕਾਂ ਦੀ ਸਿਹਤ ਦਾ ਅਧਿਐਨ ਕੀਤਾ। ਇਸ ਦੇ ਮਾਧਿਅਮ ਨਾਲ ਘੱਟ ਆਮਦਨ ਵਾਲੇ ਦੇਸ਼ਾਂ ਜਿਵੇਂ ਸੀਰੀਆ, ਲੇਬਾਨ, ਬੋਸਨੀਆ, ਕਰੋਸ਼ੀਆ, ਫਿਲਸਤੀਨ, ਕੋਲੰਬੀਆ ਅਤੇ ਸੂਡਾਨ ਨੂੰ ਸ਼ਾਮਲ ਕੀਤਾ ਗਿਆ। 

ਬ੍ਰਿਟੇਨ ਦੇ ਇੰਪੀਰੀਅਲ ਕਾਲਜ ਆਫ ਲੰਡਨ ਅਤੇ ਲੰਡਨ ਸਕੂਲ ਆਫ ਹਾਈਜ਼ੀਨ ਐਂਡ ਟ੍ਰੌਪੀਕਲ ਮੈਡੀਸਨ ਦੇ ਸ਼ੋਧ ਕਰਤਾਵਾਂ ਨੇ ਅਧਿਐਨ ਵਿਚ ਪਾਇਆ ਕਿ ਸੰਘਰਸ ਦਾ ਸਿੱਧਾ ਸੰਬੰਧ ਲੋਕਾਂ ਦੀ ਸਿਹਤ ਨਾਲ ਹੈ। ਸੰਘਰਸ ਦਾ ਲੋਕਾਂ 'ਤੇ ਨਕਰਾਤਮਕ ਪ੍ਰਭਾਵ ਪੈਂਦਾ ਹੈ। ਸ਼ੋਧ ਕਰਤਾਵਾਂ ਨੇ ਦੱਸਿਆ ਕਿ ਯੁੱਧ ਨਾਲ ਆਰਟਰੀਅਲ ਰੋਗ, ਸਟਰੋਕ, ਡਾਇਬੀਟੀਜ਼ ਦਾ ਖਤਰਾ ਵੱਧ ਜਾਂਦਾ ਹੈ। ਕੋਲੇਸਟਰੋਲ ਵਧਣ ਦੇ ਨਾਲ ਹੀ ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਵਿਚ ਵੀ ਵਾਧਾ ਹੋਣ ਲੱਗਦਾ ਹੈ। 

ਸ਼ੋਧ ਕਰਤਾਵਾਂ ਨੇ ਯੁੱਧ ਵਿਚ ਧਮਾਕੇ ਨਾਲ ਲੱਗਣ ਵਾਲੀਆਂ ਸੱਟਾਂ, ਛੂਤ ਦੀਆਂ ਬੀਮਾਰੀਆਂ ਅਤੇ ਕੁਪੋਸ਼ਣ ਜਿਹੇ ਪ੍ਰਭਾਵਾਂ ਦੇ ਇਲਾਵਾ ਇਸ ਨਾਲ ਹੋਣ ਵਾਲੀ ਲੰਬੇ ਸਮੇਂ ਦੀਆਂ ਬੀਮਾਰੀਆਂ ਦਾ ਵੀ ਅਧਿਐਨ ਵਿਚ ਜ਼ਿਕਰ ਕੀਤਾ। ਜਿਸ ਨਾਲ ਦਿਲ ਦੇ ਰੋਗ ਦਾ ਖਤਰਾ ਵੱਧ ਜਾਂਦਾ ਹੈ। ਸ਼ੋਧ ਕਰਤਾਵਾਂ ਨੇ ਕਿਹਾ ਕਿ ਅਧਿਐਨ ਦੇ ਨਤੀਜੇ ਲੋਕਾਂ ਨੂੰ ਦਿਲ ਸਬੰਧੀ ਬੀਮਾਰੀਆਂ ਤੋਂ ਬਚਾਉਣ ਵਿਚ ਸਹਾਇਕ ਸਿੱਧ ਹੋਣਗੇ। ਇੰਪੀਰੀਅਲ ਕਾਲਜ ਆਫ ਲੰਡਨ ਦੇ ਮੁਹੰਮਦ ਜਵਾਦ ਨੇ ਕਿਹਾ ਕਿ ਸੰਘਰਸ਼ ਵਾਲੇ ਖੇਤਰਾਂ ਵਿਚ ਦਿਲ ਦੇ ਰੋਗ ਦੇ ਖਤਰਿਆਂ ਨਾਲ ਸਬੰਧਤ ਇਹ ਆਪਣੀ ਤਰ੍ਹਾਂ ਦੀ ਪਹਿਲੀ ਸਮੀਖਿਆ ਹੈ। ਅੰਕੜੇ ਦੱਸਦੇ ਹਨ ਕਿ ਯੁੱਧ ਦੇ ਬਾਅਦ 10 ਲੱਖ ਲੋਕਾਂ ਵਿਚੋਂ 228.8 ਨੇ ਦਿਲ ਦੇ ਰੋਗਾਂ ਕਾਰਨ ਆਪਣੀ ਜਾਨ ਗਵਾਈ ਜਦਕਿ ਪਹਿਲਾਂ ਇਹ ਅੰਕੜਾ 10 ਲੱਖ 'ਤੇ 147.9 ਤੱਕ ਸੀ।

Vandana

This news is Content Editor Vandana