ਬ੍ਰਿਟੇਨ ਦਾ ਐਲਾਨ, ਸਾਲ 2022 ਤੱਕ ਜੀ-7 ਦੇਸ਼ ਕੋਵਿਡ-19 ਦੇ 100 ਕਰੋੜ ਟੀਕੇ ਕਰਨਗੇ ਦਾਨ

06/11/2021 11:36:15 AM

ਲੰਡਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਚਲਾਈ ਗਈ ਹੈ। ਫਿਰ ਵੀ ਕੁਝ ਦੇਸ਼ਾਂ ਵਿਚ ਵੈਕਸੀਨ ਦੀ ਕਮੀ ਹੈ। ਅਜਿਹੇ ਵਿਚ ਜੀ-7 ਗਰੁੱਪ ਦੇ ਦੇਸ਼ਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਸਾਲ 2022 ਤੱਕ ਕੋਰੋਨਾ ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਦਾਨ ਕੀਤੀਆਂ ਜਾਣਗੀਆਂ। ਇਸ ਗੱਲ ਦਾ ਐਲਾਨ ਬ੍ਰਿਟੇਨ ਨੇ ਕੀਤਾ। ਇੱਥੇ ਦੱਸ ਦਈਏ ਕਿ ਇਸ ਵਾਰ ਬ੍ਰਿਟੇਨ ਜੀ-7 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਬ੍ਰਿਟੇਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਤੱਕ 100 ਕਰੋੜ ਖੁਰਾਕਾਂ ਦੇਵੇਗਾ। ਜਦਕਿ ਆਉਣ ਵਾਲੇ ਹਫ਼ਤਿਆਂ ਵਿਚ ਵੈਕਸੀਨ ਦੀਆਂ ਘੱਟੋ-ਘੱਟ 50 ਲੱਖ ਖੁਰਾਕਾਂ ਦਿੱਤੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖਬਰ-  ਹੈਰਾਨੀਜਨਕ! ਹੱਥ 'ਚ 14 ਅਤੇ ਪੈਰ 'ਚ 13 ਉਂਗਲਾਂ ਨਾਲ ਪੈਦਾ ਹੋਈ ਬੱਚੀ, ਡਾਕਟਰਾਂ ਨੇ ਕੀਤਾ ਆਪਰੇਸ਼ਨ

ਇੱਥੇ ਦੱਸ ਦਈਏ ਕਿ ਬ੍ਰਿਟੇਨ ਨੇ ਵੈਕਸੀਨ ਦਾਨ ਕਰਨ ਦਾ ਫ਼ੈਸਲਾ ਉਸ ਸਮੇਂ ਲਿਆ ਹੈ ਜਦੋਂ ਦੁਨੀਆ ਭਰ ਵਿਚ ਇਸ ਗੱਲ ਦੀ ਮੰਗ ਹੋ ਰਹੀ ਹੈ ਕਿ ਗਰੀਬ ਦੇਸ਼ਾਂ ਨੂੰ ਵੈਕਸੀਨ ਮੁਫ਼ਤ ਵਿਚ ਦਿੱਤੀ ਜਾਵੇ। ਬ੍ਰਿਟੇਨ ਨੇ 40 ਕਰੋੜ ਵੈਕਸੀਨ ਦਾ ਆਰਡਰ ਦਿੱਤਾ ਹੈ। ਅਜਿਹੇ ਵਿਚ ਕਈ ਦੇਸ਼ ਬ੍ਰਿਟੇਨ ਵੱਲੋਂ ਵੈਕਸੀਨ ਦਾਨ ਨਾ ਕੀਤੇ ਜਾਣ ਦੀ ਆਲੋਚਨਾ ਕਰ ਰਹੇ ਸਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਯੂਕੇ ਵਿਚ ਵੈਕਸੀਨ ਪ੍ਰੋਗਰਾਮ ਦੀ ਸਫਲਤਾ ਦੇ ਬਾਅਦ ਹੁਣ ਅਸੀਂ ਆਪਣੀਆਂ ਕੁਝ ਵਾਧੂ ਖੁਰਾਕਾਂ ਉਹਨਾਂ ਲੋਕਾਂ ਨਾਲ ਸਾਂਝਾ ਕਰਨ ਦੀ ਸਥਿਤੀ ਵਿਚ ਹਾਂ ਜਿਹਨਾਂ ਨੂੰ ਉਸ ਦੀ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਾਮਿਆਂ ਲਈ ਚੰਗੀ ਖ਼ਬਰ, ਹੁਣ ਕੁਵੈਤ 'ਚ ਮਿਲੇਗੀ 'ਕਾਨੂੰਨੀ ਸੁਰੱਖਿਆ'

ਜਾਨਸਨ ਨੇ ਕਿਹਾ ਕਿ ਜੀ-7 ਸਿਖਰ ਸੰਮੇਲਨ ਵਿਚ ਮੈਨੂੰ ਆਸ ਹੈ ਕਿ ਮੇਰੇ ਸਾਥੀ ਨੇਤਾ ਇਸੇ ਤਰ੍ਹਾਂ ਦੀ ਪਹਿਲ ਕਰਨਗੇ ਤਾਂ ਜੋ ਅਸੀਂ ਮਿਲ ਕੇ ਅਗਲੇ ਸਾਲ ਦੇ ਅਖੀਰ ਤੱਕ ਦੁਨੀਆ ਦਾ ਟੀਕਾਕਰਨ ਕਰ ਸਕੀਏ ਅਤੇ ਕੋਰੋਨਾ ਵਾਇਰਸ ਨਾਲ ਬਿਹਤਰ ਢੰਗ ਨਾਲ ਨਜਿੱਠ ਸਕੀਏ। ਜਾਨਸਨ ਦੇ ਦਫਤਰ ਮੁਤਾਬਕ ਬ੍ਰਿਟੇਨ ਆਉਣ ਵਾਲੇ ਹਫ਼ਤਿਆਂ ਵਿਚ ਮੁੱਖ ਰੂਪ ਨਾਲ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿਚ ਵਰਤੋਂ ਲਈ ਸਤੰਬਰ ਦੇ ਅਖੀਰ ਤੱਕ 5 ਮਿਲੀਅਨ ਖੁਰਾਕਾਂ ਦਾਨ ਕਰੇਗਾ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana