ਯੂਕੇ: ਆਨਲਾਈਨ ਹੋਣ ਤੋਂ ਕੁਝ ਸਮੇਂ ਬਾਅਦ ਇਕਾਂਤਵਾਸ ਹੋਟਲ ਬੁਕਿੰਗ ਵੈੱਬਸਾਈਟ ਨੇ ਕੀਤੇ ਹੱਥ ਖੜ੍ਹੇ

02/12/2021 2:26:16 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ 15 ਫਰਵਰੀ ਤੋਂ ਹੋਟਲ ਕੁਆਰੰਟੀਨ ਦੇ ਨਿਯਮ ਜਾਰੀ ਹੋ ਰਹੇ ਹਨ। ਇਸ ਪ੍ਰਕਿਰਿਆ ਲਈ ਯਾਤਰੀਆਂ ਨੂੰ ਇੱਕ ਵੈਬਸਾਈਟ ਰਾਹੀਂ ਹੋਟਲ ਬੁੱਕ ਕਰਨ ਦੀ ਜਰੂਰਤ ਹੋਵੇਗੀ ਅਤੇ ਇਹ ਵੈਬਸਾਈਟ ਆਨਲਾਈਨ ਬੁਕਿੰਗ ਲਈ ਉਪਲਬਧ ਹੋਣ ਦੇ ਕੁਝ ਸਮੇਂ ਬਾਅਦ ਹੀ ਮੈਂਟੀਨੈਂਸ ਦੇ ਸੰਦੇਸ਼ ਨਾਲ ਕਰੈਸ਼ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੇ ਸੰਸਦ ਮੈਂਬਰ ਨੇ 'ਟਾਈ' ਲਾਉਣ ਵਿਰੁੱਧ ਜਿੱਤੀ ਲੜਾਈ

ਇਸ ਸਾਈਟ ਨੇ ਬੁਕਿੰਗ ਕਰਨ ਵਾਲੇ ਲੋਕਾਂ ਨੂੰ ਪਾਬੰਦੀਆਂ ਦੇ ਪਹਿਲੇ ਦੋ ਦਿਨਾਂ ਲਈ ਕੋਈ ਹੋਟਲ ਉਪਲਬਧ ਨਾ ਹੋਣ ਦੀ ਜਾਣਕਾਰੀ ਦਿਖਾਈ ਹੈ। ਇਹਨਾਂ ਨਵੇਂ ਨਿਯਮਾਂ ਤਹਿਤ 15 ਫਰਵਰੀ ਤੋਂ ਕੋਰੋਨਾ ਵਾਇਰਸ ਲਈ ‘ਲਾਲ ਸੂਚੀ’ ਵਾਲੇ ਦੇਸ਼ਾਂ ਤੋਂ ਬ੍ਰਿਟੇਨ ਪਹੁੰਚਣ ਵਾਲੇ ਲੋਕਾਂ ਨੂੰ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹੋਟਲਾਂ 'ਚ ਠਹਿਰਨ ਲਈ 1,750 ਪੌਂਡ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੋਵੇਗੀ। ਯਾਤਰੀਆਂ ਦੁਆਰਾ ਦਿੱਤੀ ਇਹ ਫੀਸ ਹਵਾਈ ਅੱਡੇ, ਭੋਜਨ, ਆਵਾਜਾਈ, ਸੁਰੱਖਿਆ ਅਤੇ ਕੋਰੋਨਾ ਵਾਇਰਸ ਟੈਸਟਿੰਗ ਆਦਿ ਨੂੰ ਕਵਰ ਕਰੇਗੀ। ਇਸ ਮਾਮਲੇ ਸੰਬੰਧੀ ਸਿਹਤ ਵਿਭਾਗ ਨੇ ਜਾਣਕਾਰੀ ਦੱਸਿਆ ਕਿ ਇਸ ਪ੍ਰਕਿਰਿਆ ਲਈ ਕਮਰੇ 15 ਫਰਵਰੀ ਸੋਮਵਾਰ ਤੋਂ ਉਪਲਬਧ ਹਨ ਅਤੇ ਯਾਤਰੀ ਜਲਦੀ ਹੀ ਸਾਈਟ ਰਾਹੀਂ ਬੁੱਕ ਕਰਵਾ ਸਕਣਗੇ ਜਦਕਿ ਵੈਬਸਾਈਟ ਦੇ ਤਕਨੀਕੀ ਮਸਲੇ ਨੂੰ ਸੁਧਾਰਨ ਲਈ ਕੰਮ ਕੀਤਾ ਜਾ ਰਿਹਾ ਹੈ।

Vandana

This news is Content Editor Vandana