6 ਸਾਲ ਦੇ ਬੱਚੇ ਨੇ 67 ਲੱਖ ਰੁਪਏ ਦੀ ਘੜੀ ਕੀਤੀ ਚੋਰੀ, ਮਾਤਾ-ਪਿਤਾ ਨੇ ਦਿੱਤੀ ਟਰੇਨਿੰਗ

12/16/2020 5:55:21 PM

ਲੰਡਨ (ਬਿਊਰੋ): ਰੋਜ਼ਾਨਾ ਅਸੀਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋਣ ਦੀਆਂ ਖ਼ਬਰਾਂ ਪੜ੍ਹਦੇ ਹਾਂ।ਇਸ ਸਬੰਧੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਸਾਮਾਨ ਚੋਰੀ ਕਰਨ ਵਾਲਾ ਇਕ 6 ਸਾਲ ਦਾ ਬੱਚਾ ਹੈ ਅਤੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਨੇ ਹੀ ਇਸ ਕੰਮ ਲਈ ਟਰੇਨਿੰਗ ਦਿੱਤੀ। ਜਾਣਕਾਰੀ ਮੁਤਾਬਕ, ਇਕ 6 ਸਾਲ ਦੇ ਬੱਚੇ ਨੇ 67 ਲੱਖ ਰੁਪਏ ਦੇ ਸਾਮਾਨ ਦੀ ਚੋਰੀ ਕਰ ਲਈ। ਇਸ ਚੋਰੀ ਦੇ ਲਈ ਬੱਚੇ ਦੇ ਮਾਤਾ-ਪਿਤਾ ਨੇ ਹੀ ਉਸ ਨੂੰ ਟਰੇਨਿੰਗ ਦਿੱਤੀ ਸੀ। ਮਾਤਾ-ਪਿਤਾ ਵੱਲੋਂ ਦੱਸੇ ਰਸਤੇ 'ਤੇ ਚੱਲ ਕੇ ਬੇਟੇ ਨੇ ਦੁਕਾਨ ਤੋਂ 18 ਕੈਰਟ ਦੀ ਸੋਨੇ ਦੀ ਘੜੀ ਚੋਰੀ ਕਰ ਲਈ।

ਇਲੀ ਪਾਰਾ ਅਤੇ ਮਾਰਟਾ ਨਾਮ ਦਾ ਜੋੜਾ ਚੋਰੀ ਦੀ ਘਟਨਾ ਤੋਂ ਪਹਿਲਾਂ ਲਗਜ਼ਰੀ ਸਟੋਰ ਵਿਚ ਗਿਆ ਸੀ। ਉੱਥੇ ਉਹਨਾਂ ਨੇ ਉਸ ਘੜੀ ਦੀ ਤਸਵੀਰ ਲੈ ਲਈ, ਜਿਸ ਨੂੰ ਚੋਰੀ ਕਰਨਾ ਸੀ। ਇਸ ਦੇ 5 ਦਿਨ ਬਾਅਦ ਉਹ ਆਪਣੇ 6 ਸਾਲ ਦੇ ਬੇਟੇ ਨਾਲ ਸਟੋਰ ਵਿਚ ਗਏ ਅਤੇ ਇਸੇ ਦੌਰਾਨ ਬੱਚੇ ਨੇ ਕੀਮਤੀ ਘੜੀ ਚੋਰੀ ਕਰ ਲਈ। ਅਸਲ ਵਿਚ ਜੋੜੇ ਨੇ ਆਪਣੇ ਬੇਟੇ ਨੂੰ ਇਕ ਨਕਲੀ ਘੜੀ ਦੇ ਕੇ ਭੇਜਿਆ ਸੀ, ਜਿਸ ਨੂੰ ਉਸ ਨੇ ਚੋਰੀ ਕੀਤੀ ਘੜੀ ਦੀ ਜਗ੍ਹਾ 'ਤੇ ਰੱਖ ਦਿੱਤਾ। ਇਸ ਕਾਰਨ ਸਟੋਰ ਦੇ ਸਟਾਫ ਨੂੰ ਤੁਰੰਤ ਚੋਰੀ ਬਾਰੇ ਪਤਾ ਨਹੀਂ ਲੱਗਾ। 

ਪੜ੍ਹੋ ਇਹ ਅਹਿਮ ਖਬਰ-  ਨਿਊਜ਼ੀਲੈਂਡ ਦੇ ਕੋਰੋਨਾ ਮੁਕਤ ਹੋਣ ਮਗਰੋਂ ਪੀ.ਐੱਮ. ਜੈਸਿੰਡਾ ਨੇ ਕਹੀ ਇਹ ਗੱਲ

ਅਗਲੇ ਦਿਨ ਸਟਾਫ ਨੂੰ ਘੜੀ ਬਦਲੀ ਹੋਈ ਨਜ਼ਰ ਆਈ ਤਾਂ ਉਹਨਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਚੋਰੀ ਦੀ ਘਟਨਾ ਦੇ ਬਾਅਦ ਰੋਮਾਨੀਆ ਦੇ ਰਹਿਣ ਵਾਲਾ ਜੋੜਾ ਬ੍ਰਿਟੇਨ ਛੱਡਣ ਦੀ ਕੋਸ਼ਿਸ਼ ਵਿਚ ਸੀ ਪਰ ਉਹ ਭੱਜ ਪਾਉਂਦੇ ਇਸ ਤੋਂ ਪਹਿਲਾਂ ਹੀ ਪੁਲਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜੋੜੇ ਨੇ ਬੱਚੇ ਦੇ ਜ਼ਰੀਏ 19 ਸਤੰਬਰ, 2020 ਨੂੰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਅਪਰਾਧ ਦੇ ਲਈ ਕੋਰਟ ਨੇ ਬੱਚੇ ਦੇ ਪਿਤਾ ਨੂੰ ਜਿੱਥੇ 18 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ, ਉੱਥੇ ਮਾਂ ਨੂੰ 8 ਮਹੀਨੇ ਜੇਲ੍ਹ ਦੀ ਸਜ਼ਾ ਦਿੱਤੀ।

ਨੋਟ- 6 ਸਾਲ ਦੇ ਬੱਚੇ ਨੇ 67 ਲੱਖ ਰੁਪਏ ਦੀ ਘੜੀ ਕੀਤੀ ਚੋਰੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana