ਯੂਗਾਂਡਾ ਦੇ ਮੰਤਰੀ ਦਾ ਬਾਡੀਗਾਰਡ ਨੇ ਗੋਲੀ ਮਾਰ ਕੇ ਕੀਤਾ ਕਤਲ

05/02/2023 5:20:02 PM

ਕੰਪਾਲਾ (ਭਾਸ਼ਾ)- ਯੂਗਾਂਡਾ ਦੇ ਇਕ ਮੰਤਰੀ ਦਾ ਮੰਗਲਵਾਰ ਤੜਕੇ ਉਨ੍ਹਾਂ ਦੇ ਇਕ ਅੰਗ ਰੱਖਿਅਕ ਨੇ ਨਿੱਜੀ ਝਗੜੇ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਪੀੜਤ ਚਾਰਲਸ ਅੰਗੋਲਾ, ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਦੀ ਸਰਕਾਰ ਵਿੱਚ ਕਿਰਤ ਵਿਭਾਗ ਦੇ ਇੰਚਾਰਜ ਜੂਨੀਅਰ ਮੰਤਰੀ ਵਜੋਂ ਸੇਵਾ ਨਿਭਾ ਰਹੇ ਸਨ। ਅੰਗੋਲਾ ਫੌਜ ਦੇ ਸੇਵਾਮੁਕਤ ਕਰਨਲ ਸਨ। ਹਮਲਾਵਰ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ।

ਰਾਜ ਪ੍ਰਸਾਰਕ ਯੂਬੀਸੀ ਅਤੇ ਹੋਰਾਂ ਦੇ ਅਨੁਸਾਰ, ਹਮਲਾਵਰ ਨੇ ਕਤਲ ਕਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ। ਇਹ ਘਟਨਾ ਯੁਗਾਂਡਾ ਦੀ ਰਾਜਧਾਨੀ ਕੰਪਾਲਾ ਦੇ ਇੱਕ ਉਪਨਗਰ ਵਿੱਚ ਅੰਗੋਲਾ ਦੇ ਘਰ ਦੇ ਅੰਦਰ ਵਾਪਰੀ, ਜਿੱਥੇ ਹੁਣ ਪੁਲਸ ਟੀਮ ਪਹੁੰਚ ਗਈ ਹੈ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਸਥਾਨਕ ਮੀਡੀਆ ਨੇ ਕਿਹਾ ਕਿ ਸੰਭਾਵਤ ਤੌਰ 'ਤੇ ਗਾਰਡ ਦੀ ਤਨਖ਼ਾਹ ਨੂੰ ਲੈ ਕੇ ਵਿਵਾਦ ਸੀ। ਆਨਲਾਈਨ ਅਖ਼ਬਾਰ ਨਾਈਲਪੋਸਟ ਮੁਤਾਬਕ ਗਵਾਹਾਂ ਦਾ ਦਾਅਵਾ ਹੈ ਕਿ ਫੌਜੀ ਰੌਲਾ ਪਾ ਰਿਹਾ ਸੀ ਕਿ ਇੱਕ ਮੰਤਰੀ ਲਈ ਕੰਮ ਕਰਨ ਦੇ ਬਾਵਜੂਦ ਉਸਨੂੰ ਲੰਬੇ ਸਮੇਂ ਤੋਂ ਭੁਗਤਾਨ ਨਹੀਂ ਕੀਤਾ ਗਿਆ ਹੈ।

cherry

This news is Content Editor cherry