ਅਮਰੀਕਾ ''ਚ ਉਬੇਰ ਦੇ ਡਰਾਈਵਰ ਨੇ ਕੀਤਾ ਸ਼ਰਮਨਾਕ ਕਾਰਾ, ਖਾਵੇਗਾ ਜੇਲ ਦੀ ਹਵਾ

04/27/2017 6:23:14 PM

ਲਾਸ ਏਂਜਲਸ— ਦੇਸ਼ ਹੀ ਵਿਦੇਸ਼ਾਂ ''ਚ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਅਮਰੀਕਾ ''ਚ ਇਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਕੈਲੀਫੋਰੀਆ ''ਚ ਐਪ ਆਧਾਰਿਤ ਟੈਕਸੀ ਸੇਵਾ ਮੁਹੱਈਆ ਕਰਨ ਵਾਲੀ ਕੰਪਨੀ ਉਬੇਰ ਦੇ ਡਰਾਈਵਰ ਨੇ ਇਕ ਔਰਤ ਨਾਲ ਬਲਾਤਕਾਰ ਕੀਤਾ ਅਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸਤਗਾਸਾ ਪੱਖ ਨੇ ਕਿਹਾ ਕਿ ਇਹ ਘਟਨਾ 30 ਮਾਰਚ ਦੀ ਹੈ, ਜਦੋਂ ਪੀੜਤਾ ਇੱਥੋਂ ਦੇ ਨਿਊਪੋਰਟ ਸਮੁੰਦਰੀ ਤੱਟ ''ਤੇ ਇਕ ਪ੍ਰੋਗਰਾਮ ''ਚ ਸ਼ਾਮਲ ਹੋਣ ਤੋਂ ਬਾਅਦ ਉਬੇਰ ਟੈਕਸੀ ਤੋਂ ਸਾਂਤਾ ਐਨਾ ਸਥਿਤ ਆਪਣੇ ਘਰ ਜਾ ਰਹੀ ਸੀ। 
ਰਾਹ ਵਿਚ 36 ਸਾਲਾ ਟੈਕਸੀ ਡਰਾਈਵਰ ਏਂਜਲ ਸਾਂਚੇਜ਼ ਨੇ ਔਰਤ ਦਾ ਬਲਾਤਾਕਰ ਕੀਤਾ। ਸਾਂਚੇਜ ਦੇ ਚੁੰਗਲ ''ਚੋਂ ਨਿਕਲ ਕੇ ਔਰਤ ਨੇ ਫੋਨ ਕਰ ਕੇ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਤੱਕ ਪੀੜਤਾ ਦੀ ਪਛਾਣ ਨਹੀਂ ਹੋ ਸਕੀ ਹੈ। ਸਾਂਚੇਜ਼ ਅਗਲੇ ਹਫਤੇ ਕੋਰਟ ''ਚ ਹਾਜ਼ਰ ਹੋਵੇਗਾ। ਜੇਕਰ ਸਾਂਚੇਜ਼ ''ਤੇ ਲੱਗੇ ਦੋਸ਼ ਸਾਬਤ ਹੁੰਦੇ ਹਨ ਤਾਂ ਉਸ ਨੂੰ 8 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਓਧਰ ਉਬੇਰ ਦੀ ਬੁਲਾਰਾ ਟਰੈਸੀ ਬ੍ਰੇਡੇਨ ਨੇ ਕਿਹਾ ਕਿ ਕੰਪਨੀ ਨੇ ਮਾਮਲੇ ਦੀ ਜਾਂਚ ''ਚ ਅਧਿਕਾਰੀਆਂ ਦੀ ਪੂਰੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਸਾਂਚੇਜ਼ ਨੂੰ ਉਬੇਰ ਦੀ ਡਰਾਈਵਿੰਗ ਕਰਨ ਤੋਂ ਰੋਕ ਦਿੱਤਾ ਗਿਆ ਹੈ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

Tanu

This news is News Editor Tanu