ਭਾਰ ਘਟਾਉਣ ''ਚ ਕਰਮਚਾਰੀਆਂ ਦੀ ਮਦਦ ਕਰ ਰਹੀ ਹੈ UAE ਦੀ ਸਰਕਾਰ

03/25/2019 2:49:58 PM

ਦੁਬਈ, (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਵਧੇਰੇ ਭਾਰ ਵਾਲੇ ਕਰਮਚਾਰੀਆਂ ਨੂੰ ਭਾਰ ਘੱਟ ਕਰਨ ਅਤੇ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਵੱਲ ਪ੍ਰੇਰਿਤ ਕਰਨ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਹੈ। 'ਲੂਜ਼ ਟੂ ਵਿਨ' ਨਾਂ ਦਾ ਪ੍ਰੋਗਰਾਮ ਸਿਹਤ ਮੰਤਰਾਲੇ ਨੇ ਸ਼ੁਰੂ ਕੀਤਾ। ਇਹ ਪ੍ਰੋਗਰਾਮ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਇਹ ਸਿੱਖਣ ਲਈ ਪ੍ਰੇਰਿਤ ਕਰੇਗਾ ਕਿ ਉਹ ਕਿਵੇਂ ਆਪਣੀ ਜੀਵਨਸ਼ੈਲੀ 'ਚ ਸਕਾਰਾਤਮਕ ਬਦਲਾਅ ਲਿਆ ਕੇ ਸਿਹਤਮੰਦ ਰਹਿ ਸਕਦੇ ਹਨ।

ਇਕ ਖਬਰ ਮੁਤਾਬਕ,''ਇਸ ਪ੍ਰੋਗਰਾਮ 'ਚ ਸਿਹਤ ਭੋਜਨ  ਅਤੇ ਸਰੀਰਕ ਗਤੀਵਿਧੀਆਂ ਕਰਨਾ ਆਦਿ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਕਰਮਚਾਰੀਆਂ ਨੂੰ ਅੱਠ ਹਫਤਿਆਂ ਦੇ ਅੰਦਰ ਹੀ ਵਾਧੂ ਭਾਰ ਘੱਟ ਕਰਨ 'ਚ ਮਦਦ ਮਿਲੇਗੀ। ਇਸ ਪ੍ਰੋਗਰਾਮ ਦੀ ਟੀਮ ਨੇ ਸਿਹਤ ਅਤੇ ਸਿੱਖਿਆ ਵਿਭਾਗ ਮੰਤਰਾਲੇ ਦੇ ਪੋਸ਼ਣ ਮਾਹਿਰ ਅਤੇ ਸਿਹਤ ਸਿੱਖਿਅਕ ਵੀ ਸ਼ਾਮਲ ਕੀਤੇ ਹਨ।