ਮਾਮਲਾ ਰਾਜਕੁਮਾਰੀ ਦੇ ਅਗਵਾ ਦਾ : ਯੂ. ਏ. ਈ. ਨੇ ਯੂ. ਐੱਨ. ਨੂੰ ਨਹੀਂ ਦਿੱਤਾ ਕੋਈ ਸਬੂਤ

04/12/2021 12:58:38 PM

ਜੇਨੇਵਾ : ਸੰਯੁਕਤ ਰਾਸ਼ਟਰ ਸੰਘ ਦਾ ਕਹਿਣਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਹੁਣ ਤਕ ਉਸ ਨੂੰ ਅਜਿਹਾ ਕੋਈ ਸਬੂਤ ਨਹੀਂ ਦਿੱਤਾ, ਜੋ ਸਾਬਿਤ ਕਰੇ ਕਿ ਰਾਜਕੁਮਾਰੀ ਲਤੀਫਾ ਬਿੰਤ ਮੁਹੰਮਦ ਅਲ ਮਖਤੂਮ ਜ਼ਿੰਦਾ ਹੈ। ਲਤੀਫਾ ਦੁਬਈ ਦੇ ਸ਼ਾਹੀ ਪਰਿਵਾਰ ਦੀ ਮੈਂਬਰ ਹੈ, ਉਸ ਦੇ ਪਿਤਾ ਮੁਹੰਮਦ ਬਿਨ ਰਾਸ਼ਿਦ ਯੂ. ਏ. ਈ. ਦੇ ਪ੍ਰਧਾਨ ਮੰਤਰੀ ਹਨ। ਯੂ. ਐੱਨ. ਦੀ ਮਨੁੱਖੀ ਅਧਿਕਾਰ ਕਮਿਸ਼ਨਰ ਮਾਰਟਾ ਹਰਟਾਡੋ ਨੇ ਸ਼ੁੱਕਰਵਾਰ ਯੂ. ਏ. ਈ. ਨੂੰ ਲਤੀਫਾ ਦੇ ਜ਼ਿੰਦਾ ਹੋਣ ਦਾ ਸਬੂਤ ਦੇਣ ਨੂੰ ਕਿਹਾ ਸੀ।
2018 ’ਚ ਦੁਬਈ ਤੋਂ ਭੱਜਣ ਦੀਆਂ ਕੋਸ਼ਿਸ਼ਾਂ ’ਚ ਫੜੇ ਜਾਣ ਤੋਂ ਬਾਅਦ ਲਤੀਫਾ ਲਾਪਤਾ ਹੈ। ਮਾਰਟਾ ਨੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਉਸ ਦੇ ਜੀਵਨ ਨੂੰ ਲੈ ਕੇ ਹੈ। ਸੀਨੀਅਰ ਅਧਿਕਾਰੀਆਂ ਦੀ ਯੂ. ਏ. ਈ. ਦੇ ਰਾਜਦੂਤ ਨਾਲ ਮੀਟਿੰਗ ਰੱਖਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਕੋਈ ਤਰੀਕ ਯੂ. ਏ. ਈ. ਨੇ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਲਤੀਫਾ ਨਾਲ ਮਿਲ ਕੇ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕਿ ਉਸ ਬਾਰੇ ਜਾਣ ਸਕੇ। ਉਨ੍ਹਾਂ ਯੂ. ਏ. ਈ. ਦਾ ਨਾਂ ਲਏ ਬਗੈਰ ਸ਼ੱਕ ਜ਼ਾਹਿਰ ਕੀਤਾ ਕਿ ਇਸੇ ਤਰ੍ਹਾਂ ਪੂਰੀ ਦੁਨੀਆ ਤੋਂ ਲੋਕਾਂ ਨੂੰ ਗਾਇਬ ਕੀਤਾ ਜਾ ਸਕਦਾ ਹੈ ਤਾਂ ਇਨ੍ਹਾਂ ਮਾਮਲਿਆਂ ਦੀ ਜਾਣਕਾਰੀ ਸਾਹਮਣੇ ਆਉੇਣੀ ਚਾਹੀਦੀ ਹੈ।

ਭੈਣ ਦਾ ਵੀ 2000 ਤੋਂ ਨਹੀਂ ਕੋਈ ਥਹੁ-ਪਤਾ
ਲਤੀਫਾ ਨੇ ਫਰਵਰੀ ’ਚ ਹੀ ਲੰਡਨ ਪੁਲਸ ਨੂੰ ਚਿੱਠੀ ਲਿਖੀ ਸੀ ਕਿ ਸਾਲ 2000 ’ਚ ਉਸ ਦੀ ਭੈਣ ਸ਼ਮਸਾ ਨੂੰ ਬ੍ਰਿਟੇਨ ਤੋਂ ਅਗਵਾ ਕਰ ਲਿਆ ਗਿਆ ਸੀ। ਉਦੋਂ ਤੋਂ ਉਸ ਦਾ ਕੋਈ ਥਹੁ-ਪਤਾ ਨਹੀਂ ਹੈ। ਮਾਰਟਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਵੀ ਚੁੱਕਣਾ ਚਾਹੁੰਦੀ ਹੈ, ਉਸ ਦਾ ਪਤਾ ਜਾਣਨਾ ਚਾਹੁੰਦੀ ਹੈ। ਕਿਸੇ ਨੂੰ ਨਹੀਂ ਪਤਾ ਕਿ ਇਨ੍ਹਾਂ ਦੋਵਾਂ ਨਾਲ ਕੀ ਹੋਇਆ।

 

Anuradha

This news is Content Editor Anuradha