ਕ੍ਰਿਸਮਸ ਮੌਕੇ ਤੂਫਾਨ ''ਫੇਨਫੋਨ'' ਨੇ ਫਿਲਪੀਨ ''ਚ ਮਚਾਈ ਤਬਾਹੀ

12/25/2019 4:03:08 PM

ਮਨੀਲਾ- ਮੱਧ ਫਿਲਪੀਨ ਵਿਚ ਕ੍ਰਿਸਮਸ ਦੇ ਮੌਕੇ ਤੂਫਾਨ 'ਫੇਨਫੋਨ' ਨੇ ਤਬਾਹੀ ਮਚਾ ਦਿੱਤੀ, ਜਿਸ ਨਾਲ ਕੈਥੋਲਿਕ ਵਧੇਰੇ ਗਿਣਤੀ ਦੇਸ਼ ਦੇ ਲੱਖਾਂ ਲੋਕਾਂ ਦੇ ਕ੍ਰਿਸਮਸ ਦੇ ਜਸ਼ਨ 'ਤੇ ਅੜਿੱਕਾ ਲੱਗ ਗਿਆ। ਇਹ ਤੂਫਾਨ ਇਥੇ ਮੰਗਲਵਾਰ ਨੂੰ ਪਹੁੰਚਿਆ ਸੀ।

ਤੂਫਾਨ ਦੇ ਕਾਰਨ ਬੁੱਧਵਾਰ ਨੂੰ ਕਈ ਹਜ਼ਾਰ ਲੋਕ ਫਸ ਗਏ ਜਾਂ ਉਹਨਾਂ ਨੂੰ ਉਚਾਈ 'ਤੇ ਮੌਜੂਦ ਰਾਹਤ ਕੇਂਦਰਾਂ 'ਤੇ ਲਿਜਾਇਆ ਗਿਆ। ਤੂਫਾਨ 'ਫੇਨਫੋਨ' ਨਾਲ ਕਈ ਮਕਾਨ ਤਬਾਹ ਹੋ ਗਏ, ਦਰੱਖਤ ਡਿੱਗ ਗਏ ਤੇ ਦੇਸ਼ ਦੇ ਸਭ ਤੋਂ ਵਧੇਰੇ ਤੂਫਾਨ ਪ੍ਰਭਾਵਿਤ ਸ਼ਹਿਰ ਹਨੇਰੇ ਵਿਚ ਡੁੱਬ ਗਏ। ਅਜੇ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। 

ਬਚਾਅ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਉਹ ਤੂਫਾਨ ਕਾਰਨ ਅਲੱਗ ਪਏ ਇਲਾਕਿਆਂ ਤੱਕ ਪਹੁੰਚਿਆ ਨਹੀਂ ਜਾ ਸਕਿਆ ਹੈ, ਜਿਥੇ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ। ਤੂਫਾਨ 'ਫੇਨਫੋਨ' 2013 ਵਿਚ ਆਏ ਤੂਫਾਨ 'ਹੈਯਾਤ' ਤੋਂ ਘੱਟ ਸ਼ਕਤੀਸ਼ਾਲੀ ਹੈ ਪਰ ਇਹ ਉਸ ਦੇ ਹੀ ਰਸਤੇ 'ਤੇ ਚੱਲ ਰਿਹਾ ਹੈ। ਤੂਫਾਨ 'ਹੈਯਾਤ' ਦੀ ਲਪੇਟ ਵਿਚ ਆਉਣ ਨਾਲ 73,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ ਜਾਂ ਉਹ ਲਾਪਤਾ ਹੋ ਗਏ ਸਨ। ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ, ਜਿਮ ਤੇ ਸਰਕਾਰੀ ਇਮਾਰਤਾਂ ਵਿਚ ਬਣੇ ਰਾਹਤ ਕੈਂਪਾਂ ਵਿਚ 16 ਹਜ਼ਾਰ ਲੋਕਾਂ ਨੇ ਰਾਤ ਬਿਤਾਈ।

Baljit Singh

This news is Content Editor Baljit Singh