ਇਸ ਦੇਸ਼ ਦੇ ਲੋਕ ਨੇ 'ਬੇਫਿਕਰੇ', ਤੂਫਾਨ ਨੇ ਮਚਾਈ ਤਬਾਹੀ ਪਰ ਲੋਕ ਕਰ ਰਹੇ ਨੇ ਮਸਤੀ

08/23/2017 3:39:16 PM

ਹਾਂਗਕਾਂਗ—ਚੀਨ 'ਚ ਬੁੱਧਵਾਰ ਸਵੇਰੇ ਤੂਫਾਨ ਹਾਤੋ ਨੇ ਦਸਤਕ ਦਿੱਤੀ। ਇ ਸ ਕਾਰਨ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਇਆ ਗਿਆ। ਹਾਂਗਕਾਂਗ 'ਚ ਵਿਕਟੋਰੀਆ ਹਾਰਬਰ ਦੇ ਵਾਟਰਫਰੰਟ ਦੇ ਇਲਾਕੇ 'ਚ ਹਵਾਈ ਯਾਤਰਾ ਬੰਦ ਹੋ ਗਈ ਹੈ ਅਤੇ ਤੂਫਾਨ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ।

ਇਸ ਦੇ ਬਾਵਜੂਦ ਲੋਕਾਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਉਹ ਕਿਸੇ ਕੁਦਰਤੀ ਆਫਤ ਨਾਲ ਨਜਿੱਠ ਰਹੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਇਨ੍ਹਾਂ ਬੁਰੇ ਹਾਲਾਤਾਂ 'ਚ ਵੀ ਮਸਤੀ ਕੀਤੀ, ਜਿਸ ਦ ਸਬੂਤ ਨੇ ਇਹ ਤਸਵੀਰਾਂ। 


ਕਿਤੇ ਕੋਈ ਪ੍ਰੇਮੀ ਜੋੜਾ ਮੌਸਮ ਦਾ ਆਨੰਦ ਲੈ ਰਿਹਾ ਹੈ ਤੇ ਕਿਤੇ ਸਕੁਲ ਤੋਂ ਆ ਰਹੇ ਬੱਚੇ ਆਪਣੇ ਪਰਿਵਾਰ ਵਾਲਿਆਂ ਨਾਲ ਨੱਚਦੇ ਨਜ਼ਰ ਆ ਰਹੇ ਹਨ। ਤੂਫਾਨ ਹਾਤੋ ਦੇ ਕਾਰਨ ਕਈ ਇਮਾਰਤਾਂ ਅਤੇ ਦਰਖਤ ਡਿੱਗ ਗਏ,ਜਿਸ ਕਾਰਨ ਸਕੂਲ ਬੰਦ ਕਰ ਦਿੱਤੇ ਗਏ। ਤਸਵੀਰਾਂ 'ਚ ਇਕ ਪਿਤਾ ਆਪਣੇ ਬੱਚਿਆਂ ਨਾਲ ਸਮੁੰਦਰ ਕਿਨਾਰੇ ਮਸਤੀ ਕਰ ਰਿਹਾ ਹੈ। ਵਾਟਰਫਰੰਟ ਦੇ ਕੋਲ ਲੋਕ ਤਸਵੀਰਾਂ ਖਿਚਵਾ ਰਹੇ ਹਨ। ਇਸ ਕਾਰਨ ਜੋ ਵੀ ਨੁਕਸਾਨ ਹੋਇਆ ਉਸ ਨੂੰ ਭੁੱਲ ਕੇ ਲੋਕ ਮਸਤੀ ਕਰ ਰਹੇ ਹਨ।