NSW ਤੇ ਕੁਈਨਜ਼ਲੈਂਡ ''ਚ ਅੱਗ ਦੇ ਭਾਂਬੜ ਮਚਾਉਣ ਵਾਲੇ ਦੋ ਨਾਬਾਲਗ ਕਾਬੂ

09/12/2019 11:07:20 AM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਦੋ ਸੂਬਿਆਂ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੀਆਂ ਝਾੜੀਆਂ 'ਚ ਲੱਗੀ ਅੱਗ ਨੇ ਬਹੁਤ ਸਾਰੇ ਘਰਾਂ ਨੂੰ ਬਰਬਾਦ ਕਰ ਦਿੱਤਾ। ਇਸ ਨੁਕਸਾਨ ਦਾ ਕਾਰਨ ਬਣੇ ਦੋ ਨਾਬਾਗਲਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਨੇ ਅੱਗ ਕਿਵੇਂ ਲਗਾਈ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਪਰ ਉਨ੍ਹਾਂ ਦੀ ਗਲਤੀ ਕਾਰਨ ਸੈਂਕੜੇ ਲੋਕਾਂ ਨੂੰ ਪ੍ਰੇਸ਼ਾਨੀਆਂ ਸਹਿਣ ਕਰਨੀਆਂ ਪਈਆਂ। ਸੈਂਕੜੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ।


ਵਧੇਰੇ ਪ੍ਰਭਾਵਿਤ ਹੋਏ ਇਲਾਕਿਆਂ 'ਚ ਪੈਰੇਗਿਆਨ ਬੀਚ 'ਤੇ ਸਨਸ਼ਾਈਨ ਕੋਸਟ ਇਲਾਕਾ ਵੀ ਆਉਂਦਾ ਹੈ। ਜਿੱਥੇ ਇਕ ਕੁੜੀ-ਮੁੰਡੇ ਨੇ ਸੋਮਵਾਰ ਦੁਪਹਿਰ ਸਮੇਂ ਝਾੜੀਆਂ 'ਚ ਅੱਗ ਲਗਾਈ ਸੀ। ਪੁਲਸ ਨੇ 14 ਸਾਲਾ ਲੜਕਾ ਤੇ 15 ਸਾਲਾ ਲੜਕੀ ਨੂੰ ਹਿਰਾਸਤ 'ਚ ਲਿਆ ਹੈ। ਹੁਣ ਕਈ ਥਾਵਾਂ 'ਤੇ ਅੱਗ ਬੁਝਾ ਦਿੱਤੀ ਗਈ ਹੈ ਤੇ ਲੋਕਾਂ ਨੂੰ ਆਪਣੇ ਘਰਾਂ 'ਚ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੁੱਝ ਲੋਕਾਂ ਦੇ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ ਤੇ ਘਰ ਦੇ ਨਾਂ 'ਤੇ ਸੁਆਹ ਨਾਲ ਭਰੇ ਢਾਂਚੇ ਹੀ ਬਚੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੀਆਂ ਧਾਹਾਂ ਨਿਕਲ ਗਈਆਂ। ਚਾਅਵਾਂ ਨਾਲ ਸਜਾਏ ਘਰ ਦੀ ਹਾਲਤ ਦੇਖ ਉਹ ਭਾਵੁਕ ਹੋ ਗਏ। ਜਾਣਕਾਰੀ ਮੁਤਾਬਕ 17 ਤੋਂ ਵਧੇਰੇ ਘਰ ਤੇ 5 ਤੋਂ ਵਧੇਰੇ ਕਾਰੋਬਾਰੀ ਇਮਾਰਤਾਂ ਨੁਕਸਾਨੀਆਂ ਗਈਆਂ ਹਨ।

89 ਸਾਲਾ ਔਰਤ ਦਾ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ 40 ਸਾਲ ਤੋਂ ਇੱਥੇ ਰਹਿ ਰਹੀ ਸੀ ਤੇ ਹੁਣ ਸਭ ਬਰਬਾਦ ਹੋ ਗਿਆ। ਕੁਈਨਜ਼ਲੈਂਡ 'ਚ ਅਜੇ ਵੀ ਕਈ ਥਾਵਾਂ 'ਤੇ ਝਾੜੀਆਂ 'ਚ ਅੱਗ ਲੱਗੀ ਹੋਈ ਹੈ, ਜਿਸ 'ਤੇ ਕਾਬੂ ਪਾਇਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਬੰਧੀ