ਪਾਕਿਸਤਾਨ ''ਚ ਦੋ ਭੈਣਾਂ ਦੀ ਹੱਤਿਆ, ਆਨਰ ਕਿਲਿੰਗ ਦਾ ਸ਼ੱਕ

09/24/2017 2:38:47 AM

ਪੇਸ਼ਾਵਰ— ਪਾਕਿਸਤਾਨ 'ਚ ਦੋ ਭੈਣਾਂ ਦੀ ਉਨ੍ਹਾਂ ਦੇ ਪਿਤਾ ਨੇ ਹੱਤਿਆ ਕਰ ਦਿੱਤੀ ਇਸ ਘਟਨਾ ਨੂੰ ਝੂਠੀ ਸ਼ਾਨ ਦੇ ਨਾਂ 'ਤੇ ਕੀਤੀ ਗਈ ਹੱਤਿਆ ਦਾ ਮਾਮਲਾ ਦੱਸਿਆ ਗਿਆ ਹੈ। ਇਹ ਘਟਨਾ ਬੀਤੇ 20 ਸਤੰਬਰ ਨੂੰ ਪੇਸ਼ਾਵਰ ਦੇ ਅਚਰ ਕਲੇ ਇਲਾਕੇ 'ਚ ਹੋਈ।
ਪੁਲਸ ਕਮਿਸ਼ਨਰ ਫਜ਼ਲ ਵਾਹਿਦ ਨੇ ਦੱਸਿਆ ਕਿ ਅਬਦੁਲ ਗਨੀ ਨੇ ਆਪਣੀ 20 ਸਾਲਾਂ ਬੇਟੀ ਸ਼ਮੀਮ ਅਤੇ 10 ਸਾਲ ਦੀ ਨੌਰੀਨ ਦੀ ਹੱਤਿਆ ਕਰ ਦਿੱਤੀ। ਗ੍ਰਿਫਤਾਰੀ ਤੋਂ ਬਾਅਦ ਉਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਦੇ ਬੇਟੇ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਐੱਫ.ਆਈ.ਆਰ. ਦਰਜ ਕਰਵਾਈ। ਵਾਹਿਦ ਮੁਤਾਬਕ ਵਾਹਿਦ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਕਿਉਂਕਿ ਉਸ ਦੀਆਂ ਬੇਟੀਆਂ ਜ਼ਿਆਦਾਤਰ ਘਰ ਤੋਂ ਬਾਹਰ ਰਹਿੰਦਿਆਂ ਸਨ।