ਮੈਲਬੌਰਨ ''ਚ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਝਗੜਾ, ਗੋਲੀਬਾਰੀ ''ਚ ਦੋ ਨੌਜਵਾਨ ਜ਼ਖਮੀ

11/19/2017 5:31:29 PM

ਮੈਲਬੌਰਨ (ਏਜੰਸੀ)— ਮੈਲਬੌਰਨ ਦੇ ਹੈਮਪਟਨ ਪਾਰਕ 'ਚ ਗੋਲੀਬਾਰੀ ਹੋਈ, ਜਿਸ ਕਾਰਨ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ ਦੋਵੇਂ ਨੌਜਵਾਨ ਮੈਲਬੌਰਨ ਪੱਬ 'ਚ ਜਨਮ ਦਿਨ ਦੀ ਪਾਰਟੀ ਕਰਨ ਆਏ ਸਨ। ਜਨਮ ਦਿਨ ਦੀ ਪਾਰਟੀ ਮਨਾਉਣ ਤੋਂ ਬਾਅਦ ਨੌਜਵਾਨਾਂ ਦਾ  ਹੈਮਪਟਨ ਪਾਰਕ 'ਚ ਕਾਰ ਪਾਰਕਿੰਗ ਨੂੰ ਲੈ ਕੇ ਕੁਝ ਲੋਕਾਂ ਨਾਲ ਬਹਿਸ ਤੋਂ ਮਗਰੋਂ ਝਗੜਾ ਹੋ ਗਿਆ। ਇਸ ਝਗੜੇ ਕਾਰਨ ਗੋਲੀਬਾਰੀ ਹੋਈ। 
ਇਸ ਗੋਲੀਬਾਰੀ ਵਿਚ 19 ਅਤੇ 21 ਸਾਲ ਦਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿੱਥੇ ਦੋਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਹਨ। ਪੁਲਸ ਨੇ ਇਸ ਘਟਨਾ ਤੋਂ ਬਾਅਦ ਪੱਬ ਦੇ ਵੱਡੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਜਾਰੀ ਹੈ। ਪੁਲਸ ਵਲੋਂ ਘਟਨਾ ਵਿਚ ਵਰਤੀ ਗਈ ਬੰਦੂਕ ਨੂੰ ਬਰਾਮਦ ਨਹੀਂ ਕੀਤਾ ਗਿਆ ਹੈ। ਪੁਲਸ ਮੁਤਾਬਕ ਕਾਰ 'ਤੇ ਲੱਗੇ ਖੂਨ ਨੂੰ ਸਾਫ ਕੀਤਾ ਗਿਆ ਅਤੇ ਪੁਲਸ ਉਨ੍ਹਾਂ ਦੇ ਫਿੰਗਰ ਪ੍ਰਿਟਜ਼ ਲਏ ਹਨ।