ਅਮਰੀਕਾ ਵਿਚ ਗੋਲੀਬਾਰੀ ਕਾਰਨ 2 ਲੋਕਾਂ ਦੀ ਮੌਤ, ਪੁਲਸ ਨੇ 60 ਵਿਅਕਤੀ ਲਏ ਹਿਰਾਸਤ ''ਚ

06/02/2020 3:25:13 PM

ਸ਼ਿਕਾਗੋ- ਅਮਰੀਕਾ ਵਿਚ ਗੈਰ-ਗੋਰੇ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਫੈਲੀ ਨਸਲ ਵਿਰੋਧੀ ਅਸ਼ਾਂਤੀ ਵਿਚਕਾਰ ਸ਼ਿਕਾਗੋ ਸ਼ਹਿਰ ਦੇ ਉਪਨਗਰ ਸਿਏਰਾ ਟਾਊਨ ਵਿਚ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 60 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਸਥਾਨਕ ਟੀ. ਵੀ. ਮੁਤਾਬਕ ਸ਼ਿਕਾਗੋ ਦੇ ਹੇਠਲੇ ਇਲਾਕਿਆਂ ਵਿਚ ਬੰਦ ਦੇ ਬਾਅਦ ਬਾਹਰੀ ਪ੍ਰਦਰਸ਼ਨਕਾਰੀ ਸ਼ਹਿਰ ਵਿਚ ਦਾਖਲ ਹੋਏ ਅਤੇ ਗੋਲੀਬਾਰੀ ਨੂੰ ਅੰਜਾਮ ਦਿੱਤਾ। ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋਈ ਹੈ। ਇਸ ਮਾਮਲੇ ਵਿਚ ਤਕਰੀਬਨ 60 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। 

ਸਿਏਰਾ ਦੇ 100 ਪੁਲਸ ਅਧਿਕਾਰੀ ਸ਼ਹਿਰ ਵਿਚ ਗਸ਼ਤ ਕਰ ਰਹੇ ਹਨ ਅਤੇ ਸੂਬਾ ਪੁਲਸ ਦੇ ਤਕਰੀਬਨ 120 ਅਧਿਕਾਰੀ ਇਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਫਿਲਾਡੇਲਫੀਆ ਦੇ ਮਿਨੇਸੋਟਾ ਦੇ ਮਿਨੀਪੋਲਿਸ ਵਿਚ 46 ਸਾਲਾ ਅਫਰੀਕੀ-ਅਮਰੀਕੀ ਵਿਅਕਤੀ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਪੂਰੇ ਅਮਰੀਕਾ ਵਿਚ 25 ਮਈ ਤੋਂ ਪੁਲਸ ਦੀ ਬਦਸਲੂਕੀ ਅਤੇ ਨਸਲਵਾਦ ਖਿਲਾਫ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਸ਼ੁਰੂ ਹੋ ਗਏ।

Lalita Mam

This news is Content Editor Lalita Mam