ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਦੇ ਮਾਮਲੇ ''ਚ 2 ਭਾਰਤੀਆਂ ਨੂੰ 27 ਮਹੀਨੇ ਦੀ ਜੇਲ੍ਹ

12/15/2021 11:53:10 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਇਕ ਅਦਾਲਤ ਨੇ 2 ਭਾਰਤੀਆਂ ਨੂੰ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ 27 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਅਮਰੀਕੀ ਨਾਗਰਿਕਾਂ ਨਾਲ 'ਵਾਇਰ' ਧੋਖਾਧੜੀ ਦੇ ਜ਼ਰੀਏ 6,00,000 ਡਾਲਰ ਤੋਂ ਜ਼ਿਆਦਾ ਰਕਮ ਲੈਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਨਿਊ ਜਰਸੀ ਦੀ ਇਕ ਸੰਘੀ ਅਦਾਲਤ ਦੇ ਜ਼ਿਲ੍ਹਾ ਜੱਜ ਜੋਸੇਫ ਰੌਡਰਿਗਜ਼ ਨੇ ਜੀਸ਼ਾਨ ਖਾਨ (22) ਅਤੇ ਮਾਜ਼ ਅਹਿਮਦ ਸ਼ੰਮੀ (24) ਨੂੰ ਮੰਗਲਵਾਰ ਨੂੰ 27 ਮਹੀਨੇ ਦੀ ਸਜ਼ਾ ਸੁਣਾਈ। ਦੋਵਾਂ ਨੂੰ ਪਹਿਲਾਂ ਹੀ 'ਵਾਇਰ' ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਨੇ ਆਪਣਾ ਜ਼ੁਰਮ ਮੰਨ ਲਿਆ ਸੀ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ, ਵੈਕਸੀਨ ਲੈਣ ਤੋਂ ਇਨਕਾਰ ਕਰਨ ’ਤੇ 27 ਜਵਾਨਾਂ ਨੂੰ ਕੀਤਾ ਬਰਖ਼ਾਸਤ

ਕਾਰਜਵਾਹਕ ਅਮਰੀਕੀ ਅਟਾਰਨੀ ਰੇਚੇਲ ਏ ਹੋਨਿਗ ਨੇ ਕਿਹਾ ਕਿ ਸ਼ੰਮੀ ਅਤੇ ਖਾਨ 'ਤੇ ਦੇਸ਼ ਵਿਚ 19 ਲੋਕਾਂ ਨਾਲ ਧੋਖਾਧੜੀ ਨਾਲ 'ਵਾਇਰ ਟ੍ਰਾਂਸਫਰ' ਜ਼ਰੀਏ 618,000 ਅਮਰੀਕੀ ਡਾਲਰ ਪ੍ਰਾਪਤ ਕਰਨ ਦੇ ਦੋਸ਼ ਤੈਅ ਕੀਤੇ ਗਏ ਸਨ। 'ਵਾਇਰ ਟ੍ਰਾਂਸਫਰ', ਬੈਂਕ ਟ੍ਰਾਂਸਫਰ ਜਾ ਕ੍ਰੈਡਿਟ ਟ੍ਰਾਂਸਫਰ, ਇਕ ਵਿਅਕਤੀ ਜਾਂ ਸੰਸਥਾ ਤੋਂ ਦੂਜੇ ਵਿਅਕਤੀ ਨੂੰ 'ਇਲੈਕਟ੍ਰਾਨਿਕ ਫੰਡ ਟ੍ਰਾਂਸਫਰ' ਕਰਨ ਦਾ ਇਕ ਤਰੀਕਾ ਹੈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਭਾਰਤ ਵਿਚ ਸਥਿਤ ਕੁੱਝ ਕਾਲ ਸੈਂਟਰਾਂ ਦੀ ਵਰਤੋਂ ਕਰਕੇ ਪੀੜਤਾਂ ਨੂੰ ਰੋਬੋਕਾਲ ਕੀਤੀ ਗਈ। ਫੋਨ ਕਰਨ ਵਾਲੇ ਖ਼ੁਦ ਨੂੰ ਸਾਮਾਜਿਕ ਸੁਰੱਖਿਆ ਪ੍ਰਸ਼ਾਸਨ, ਐੱਫ.ਬੀ.ਆਈ. ਜਾਂ ਡਰੱਗ ਇਨਫੋਰਸਮੈਂਟ ਐਡਮਿਨੀਸਟ੍ਰੇਸ਼ਨ ਦੀਆਂ ਏਜੰਸੀਆਂ ਦੇ ਅਧਿਕਾਰੀ ਦੱਸਦੇ ਸਨ ਅਤੇ ਪੀੜਤ ਨੂੰ ਆਪਣੀ ਗੱਲ ਨਾ ਮੰਨਣ 'ਤੇ ਕਾਨੂੰਨੀ ਜਾਂ ਵਿੱਤੀ ਮੁਕਦਮਿਆਂ ਵਿਚ ਫਸਾਉਣ ਦੀ ਧਮਕੀ ਦਿੰਦੇ ਸਨ। ਕਦੇ ਉਹ ਪੀੜਤ ਨੂੰ ਹੋਰ ਤਕਨਾਲੋਜੀ ਕੰਪਨੀ ਦੇ ਅਧਿਕਾਰੀ ਨਾਲ ਗੱਲ ਕਰਨ ਲਈ ਕਹਿੰਦੇ ਅਤੇ ਉਹ ਅਧਿਕਾਰੀ ਪੀੜਤ ਦੇ ਪਰਸਨਲ ਕੰਪਿਊਟਰ ਤੱਕ ਪਹੁੰਚ ਹਾਸਲ ਕਰਕੇ ਉਸ ਦੇ ਬੈਂਕ ਖ਼ਾਤੇ ਦਾ ਬਿਊਰਾ ਲੈ ਲੈਂਦਾ ਸੀ।

ਇਹ ਵੀ ਪੜ੍ਹੋ : ਦੱਖਣੀ ਸੂਡਾਨ ’ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 89 ਲੋਕਾਂ ਦੀ ਮੌਤ, WHO ਨੇ ਭੇਜੀ ਜਾਂਚ ਟੀਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry