ਸੰਯੁਕਤ ਰਾਸ਼ਟਰ ''ਚ ਸਨਮਾਨਤ ਹੋਣਗੇ ਤਿੰਨ ਭਾਰਤੀ ਨੌਜਵਾਨ, ਵਧੇਗਾ ਭਾਰਤ ਦਾ ਮਾਣ (ਤਸਵੀਰਾਂ)

09/20/2016 3:18:25 PM

ਸੰਯੁਕਤ ਰਾਸ਼ਟਰ— ਵਿਕਾਸ ਦਾ ਟੀਚਾ ਹਾਸਲ ਕਰਨ ਦੇ ਉਦੇਸ਼ ਅਤੇ ਗਰੀਬੀ ਨੂੰ ਖਤਮ ਕਰਨ, ਅਸਮਾਨਤਾ ਦੇ ਖਿਲਾਫ ਲੜਾਈ ਲੜਨ ਵਾਲੇ ਅਤੇ 2030 ਤੱਕ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਆਪਣਾ ਅਣਮੁੱਲਾ ਯੋਗਦਾਨ ਦੇਣ ਵਾਲੇ 17 ਨੌਜਵਾਨਾਂ ਨੂੰ ਸੰਯੁਕਤ ਰਾਸ਼ਟਰ ਵਿਚ ਸਨਮਾਨਤ ਕਰਨ ਦੀ ਪਹਿਲ ਕੀਤੀ ਜਾਵੇਗੀ। ਇਨ੍ਹਾਂ ਸਨਮਾਨਤ ਕੀਤੇ ਜਾਣ ਵਾਲਿਆਂ ਦੀ ਸੂਚੀ ਵਿਚ ਦੋ ਭਾਰਤੀਆਂ ਅਤੇ ਇਕ ਭਾਰਤੀ ਮੂਲ ਦੇ ਅਮਰੀਕੀ ਦੀ ਚੋਣ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਆਪਣੇ ''ਯੂ. ਐੱਨ. ਯੰਗ ਲੀਡਰਸ ਫਾਰ ਸਸਟੇਨੇਬਲ ਡੈਵਲਪਮੈਂਟ ਗੋਲਜ਼'' ਪ੍ਰੋਗਰਾਮ ਦੇ ਅਧੀਨ ਅਜਿਹੇ ਨੌਜਵਾਨਾਂ ਨੂੰ ਸਨਮਾਨਤ ਕਰਨ ਜਾ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਅਤੇ ਦੁਨੀਆ ਨੂੰ ਬਦਲਣ ਦੀ ਪਹਿਲ ਕੀਤੀ ਹੈ। 
ਇਸ ਸਨਮਾਨ ਲਈ ਚੁਣੇ ਗਏ ਭਾਰਤੀਆਂ ਵਿਚ ''ਸ਼ੀਸੇਜ਼'' ਦੀ ਸੰਸਥਾਪਕ ਅਤੇ ਸੀ. ਈ. ਓ. ਤ੍ਰਿਸ਼ਾ ਸ਼ੈੱਟੀ ਸ਼ਾਮਲ ਹੈ। ''ਸ਼ੀਸੇਜ਼'' ਦੀ ਸ਼ੁਰੂਆਤ ਪਿਛਲੇ ਸਾਲ ਹੋਈ ਸੀ। ਇਹ ਇਕ ਅਜਿਹਾ ਮੰਚ ਹੈ, ਜੋ ਭਾਰਤ ਵਿਚ ਔਰਤਾਂ ਦੇ ਖਿਲਾਫ ਯੌਨ ਸ਼ੋਸ਼ਣ ਦੇ ਖਿਲਾਫ ਸਿੱਧੀ ਕਾਰਵਾਈ ਕਰਨ ਲਈ ਔਰਤਾਂ ਨੂੰ ਸਿੱਖਿਅਤ, ਉਨ੍ਹਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਭੁੱਖ ਵਰਗੇ ਮੁੱਦਿਆਂ ਦੇ ਹੱਲ ਅਤੇ ਬੇਕਾਰ ਭੋਜਨ ਪਦਾਰਥਾਂ ਖਾਸ ਤੌਰ ''ਤੇ ਵਿਆਹ ਦੇ ਆਯੋਜਨਾਂ ਅਤੇ ਜਸ਼ਨ ਦੌਰਾਨ ਬਰਬਾਦ ਹੋਣ ਵਾਲੇ ਭੋਜਨ ਨੂੰ ਲੋੜਵੰਦ ਲੋਕਾਂ ਨੂੰ ਦੇਣ ਲਈ 2014 ਵਿਚ ਸ਼ੁਰੂ ਕੀਤੇ ਗਏ ''ਫੀਡਿੰਗ ਇੰਡੀਆ'' ਦੇ ਸੰਸਥਾਪਕ 24 ਸਾਲਾ ਅੰਕਿਤ ਕਵਾਤਰਾ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ ਜਾਵੇਗਾ। 
ਇਨ੍ਹਾਂ ਤੋਂ ਇਲਾਵਾ ਭਾਰਤੀ ਮੂਲ ਦੇ ਅਮਰੀਕੀ 19 ਸਾਲਾ ਕਰਣ ਜੇਰਾਠ ਨੂੰ ਵੀ ਸੰਯੁਕਤ ਰਾਸ਼ਟਰ ਵਿਚ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੇ ਇਕ ਅਜਿਹਾ ਉਪਕਰਣ ਬਣਾਇਆ ਹੈ, ਜੋ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਸਮੁੰਦਰੀ ਤੇਲ ਰਿਸਾਅ ''ਬੀਪੀ ਡੀਪ ਵਾਟਰ ਹੋਰੀਜਨ ਆਇਲ ਸਪਿਲ'' ਤੋਂ ਬਾਅਦ ਸ੍ਰੋਤ ਵਿਚ ਤੇਲ ਦੇ ਰਿਸਾਅ ਨੂੰ ਰੋਕਦਾ ਹੈ। ਸੰਯੁਕਤ ਰਾਸ਼ਟਰ ਨੇ ਸਨਮਾਨਤ ਕੀਤੇ ਜਾਣ ਵਾਲੇ ਇਨ੍ਹਾਂ ਨੌਜਵਾਨਾਂ ਬਾਰੇ ਬੋਲਦੇ ਹੋਏ ਕਿਹਾ ਕਿ ਇਹ 17 ਨੌਜਵਾਨ ਪਰਿਵਰਤਨ ਲਿਆਉਣ ਵਾਲੇ ਹਨ ਅਤੇ ਉਨ੍ਹਾਂ ਨੂੰ ਇਸ ਸਫਲਤਾ ਲਈ ਵਧਾਈ ਦਿੰਦੇ ਹਨ।

Kulvinder Mahi

This news is News Editor Kulvinder Mahi