ਝੂਠੀ ਗਵਾਹੀ ਦੇਣ ਦੇ ਮਾਮਲੇ ''ਚ 2 ਭਾਰਤੀ-ਅਮਰੀਕੀ ਔਰਤਾਂ ਨੂੰ ਜੇਲ

07/13/2017 1:09:59 AM

ਨਿਊਯਾਰਕ — ਅਮਰੀਕਾ 'ਚ 2 ਭਾਰਤੀ-ਅਮਰੀਕੀ ਔਰਤਾਂ ਨੂੰ ਗ੍ਰਾਂਡ ਜਿਊਰੀ ਦੇ ਸਾਹਮਣੇ ਝੂਠੀ ਗਵਾਹੀ ਦੇਣ ਦੇ ਮਾਮਲੇ 'ਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਰਜੀਤ ਕੌਰ ਜੋਹਾਲ (50) ਅਤੇ ਜਸਵੀਰ ਕੌਰ (47) ਨੂੰ ਅਮਰੀਕੀ ਜ਼ਿਲਾ ਜੱਜ ਗਾਰਲੈਂਡ ਬੁਰੇਲ ਨੇ ਸਜ਼ਾ ਸੁਣਾਈ। ਮਾਮਲਾ ਫਰਜ਼ੀ ਯੋਜਨਾ ਚਲਾਉਣ ਨਾਲ ਜੁੜਿਆ ਹੈ, ਜਿਸ 'ਚ ਜੋਹਾਲ ਅਤੇ ਜਸਵੀਰ ਨੇ ਜੱਜ ਦੇ ਸਾਹਮਣੇ ਝੂਠੀ ਗਵਾਹੀ ਦਿੱਤੀ। ਫਰਜ਼ੀ ਯੋਜਨਾਵਾਂ ਨਾਲ ਕੈਲੇਫੋਰਨੀਆ ਰੋਜ਼ਗਾਰ ਵਿਕਾਸ ਵਿਭਾਗ ਨੂੰ 1 ਕਰੋੜ 40 ਲੱਖ ਡਾਲਰ ਚੂਨਾ ਲੱਗਾ। ਯੋਜਨਾਵਾਂ ਨਾਲ ਸਬੰਧਿਤ ਵੱਖ-ਵੱਖ ਮਾਮਲਿਆਂ 'ਚ ਹੁਣ ਤੱਕ 26 ਲੋਕਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ।