ਮੈਕਸੀਕੋ ’ਚ ਗੋਲੀਬਾਰੀ, 2 ਕੈਨੇਡੀਅਨਾਂ ਦੀ ਮੌਤ, 1 ਜ਼ਖ਼ਮੀ

01/22/2022 4:39:58 PM

ਮੈਕਸੀਕੋ ਸਿਟੀ (ਭਾਸ਼ਾ)- ਮੈਕਸੀਕੋ ਦੇ ਕੈਰੇਬੀਅਨ ਤੱਟ ਦੇ ਨੇੜੇ ਇਕ ਹੋਟਲ ਵਿਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿਚ ਕੈਨੇਡਾ ਦੇ 2 ਨਾਗਰਿਕਾਂ ਦਾ ਮੌਤ ਹੋ ਗਈ ਅਤੇ 1 ਹੋਰ ਜ਼ਖ਼ਮੀ ਹੋ ਗਿਆ। ਸੂਬੇੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੁਇੰਟਾਨਾ ਰੂ ਸੂਬਾ ਸੁਰੱਖਿਆ ਮੁਖੀ ਲੂਸੀਓ ਹਰਨਾਡੇਜ਼ ਨੇ ਟਵਿੱਟਰ ’ਤੇ ਕਿਹਾ ਕਿ ਅਧਿਕਾਰੀ ਗੋਲੀਬਾਰੀ ਦੇ ਸਿਲਸਿਲੇ ਵਿਚ ਹੋਟਲ ਐਕਸਕੈਰੇਟ ਵਿਚ ਠਹਿਰੇ ਇਕ ਮਹਿਮਾਨ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੇ ਹੱਥ ਵਿਚ ਬੰਦੂਕ ਫੜੇ ਇਕ ਵਿਅਕਤੀ ਦੀ ਤਸਵੀਰ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਕੈਨੇਡਾ-ਅਮਰੀਕਾ ਸਰਹੱਦ ’ਤੇ ਭਾਰਤੀਆਂ ਦੀ ਮੌਤ ਦਾ ਮਾਮਲਾ: PM ਟਰੂਡੋ ਨੇ ਕਿਹਾ- ‘ਦਿਲ ਦਹਿਲਾਉਣ ਵਾਲੀ’ ਤ੍ਰਾਸਦੀ

ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਤਿੰਨਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ 2 ਲੋਕਾਂ ਦੀ ਮੌਤ ਹੋ ਗਈ। ਕੁਇੰਟਾਨਾ ਰੂ ਦੇ ਸਟੇਟ ਪ੍ਰੌਸੀਕਿਊਟਰ ਦੇ ਦਫ਼ਤਰ ਨੇ ਟਵਿੱਟਰ ’ਤੇ ਕਿਹਾ ਕਿ ਗੋਲੀਬਾਰੀ ਕਰਨ ਵਾਲਾ ਸ਼ੱਕੀ ਵੀ ਹੋਟਲ ਦਾ ਮਹਿਮਾਨ ਸੀ ਅਤੇ ਕੈਨੇਡੀਅਨ ਪੁਲਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਹ ਇਕ ਜਾਣਿਆ-ਪਛਾਣਿਆ ਅਪਰਾਧੀ ਸੀ ਜਿਸ ਦੇ ਖ਼ਿਲਾਫ਼ ਡਕੈਤੀ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਅਪਰਾਧਾਂ ਨਾਲ ਸਬੰਧਤ ਇਕ ਲੰਬਾ ਰਿਕਾਰਡ ਹੈ। ਦਫ਼ਤਰ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦਾ ਵੀ ਅਪਰਾਧਿਕ ਰਿਕਾਰਡ ਸੀ। ਮੈਕਸੀਕੋ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਮਯ ਰਿਵੇਰਾ ਵਿਚ ਹਿੰਸਾ ਦੀ ਇਹ ਨਵੀਂ ਘਟਨਾ ਹੈ।

ਇਹ ਵੀ ਪੜ੍ਹੋ: ਬਰੈਂਪਟਨ ’ਚ ਇਕ ਘਰ ’ਚ ਲੱਗੀ ਭਿਆਨਕ ਅੱਗ, 3 ਬੱਚਿਆਂ ਦੀ ਦਰਦਨਾਕ ਮੌਤ

cherry

This news is Content Editor cherry