ਮਲਕੀਤ ਸਿੰਘ ਦੀਆਂ ਲਿਖੀਆਂ ਦੋ ਕਿਤਾਬਾਂ ਇਟਲੀ ਵੱਸਦੇ ਭਾਰਤੀਆਂ ਲਈ ਸਿੱਧ ਹੋਈਆਂ ਲਾਹੇਵੰਦ

08/02/2022 4:43:28 PM

ਰੋਮ (ਦਲਵੀਰ ਕੈਂਥ): ਜਿਹੜਾ ਵੀ ਪੰਜਾਬੀ ਭਾਰਤ ਤੋਂ ਇਟਲੀ ਆ ਕੇ ਕਾਮਯਾਬੀ ਦੇ ਝੰਡੇ ਬੁਲੰਦ ਕਰਨ ਦੀਆਂ ਬੁਣਤਾਂ ਬੁਣ ਰਿਹਾ ਹੈ ਉਸ ਲਈ ਜਿੱਥੇ ਇਟਲੀ ਦੀ ਨਿਵਾਸ ਆਗਿਆ ਦਾ ਹੋਣਾ ਲਾਜ਼ਮੀ ਹੈ ਉੱਥੇ ਹੀ ਉਸ ਲਈ ਡਰਾਈਵਿੰਗ ਲਾਇਸੰਸ ਦਾ ਹੋਣਾ ਵੀ ਬਹੁਤ ਲਾਜ਼ਮੀ ਹੈ।ਇਟਲੀ ਵਿੱਚ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਬਿਨ੍ਹਾਂ ਇਟਾਲੀਅਨ ਭਾਸ਼ਾ ਕਾਮਯਾਬੀ ਦੇ ਅੰਗੂਰਾਂ ਨੂੰ ਖਾਣਾ ਬਹੁਤ ਔਖਾ ਹੀ ਨਹੀਂ ਸਗੋਂ ਨਾਮੁੰਮਕਿਨ ਹੈ।ਕਾਮਯਾਬੀ ਦੇ ਇਹਨਾਂ ਅੰਗੂਰਾਂ ਨੂੰ ਮਿੱਠਾਂ ਕਰਨ ਲਈ ਇਟਲੀ ਦੇ ਨਾਮੀ ਪੰਜਾਬੀ ਲੇਖਕ ਹਰਜਿੰਦਰ ਸਿੰਘ ਹੀਰਾ ਨੇ 3 ਇਟਾਲੀਅਨ/ਪੰਜਾਬੀ ਕਿਤਾਬਾਂ ਤੇ ਇੱਕ ਡਿਕਸ਼ਨਰੀ ਵੀ ਲਿਖੀ, ਜਿਹੜੀਆਂ ਕਿ ਕਈ ਪੰਜਾਬੀ ਭੈਣਾਂ ਭਰਾਵਾਂ ਲਈ ਲਾਹੇਵੰਦ ਸਿੱਧ ਹੋਇਆ।

ਇਸ ਕਾਰਵਾਈ ਨੂੰ ਹੋਰ ਸੁਚੱਜਾ ਕਰਦਿਆਂ ਇਟਲੀ ਦੇ ਨੌਜਵਾਨ ਮਲਕੀਤ ਸਿੰਘ ਨੀਟਾ ਨੇ ਸੰਨ 2015 ਤੋਂ ਭਾਰਤੀਆਂ ਨੂੰ ਇਟਾਲੀਅਨ ਭਾਸ਼ਾ ਸਿਖਾਉਣ ਲਈ ਕਲਾਸਾਂ ਲਗਾਉਣੀਆਂ ਸੁਰੂ ਕੀਤੀਆਂ ਤੇ ਫਿਰ ਹੌਲੀ-ਹੌਲੀ ਆਨ ਲਾਈਨ ਕਲਾਸਾਂ ਇਟਲੀ ਭਰ ਵਿੱਚ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਕੋਲ ਹੁਣ ਇਟਾਲੀਅਨ ਸਿੱਖਣ ਵਾਲਿਆਂ ਦੀ ਗਿਣਤੀ ਸੈਕੜਿਆਂ ਤੋਂ ਉਪੱਰ ਹੋ ਗਈ ਸੀ। ਇਸ ਦੇ ਨਾਲ-ਨਾਲ ਹੀ ਮਲਕੀਤ ਸਿੰਘ ਨੀਟਾ ਨੇ ਡਰਾਈਵਿੰਗ ਲਾਇਸੰਸ ਦੀ ਪੜ੍ਹਾਈ ਵੀ ਭਾਰਤੀਆਂ ਨੂੰ ਇਟਾਲੀਅਨ ਤੋਂ ਪੰਜਾਬੀ/ਹਿੰਦੀ ਵਿੱਚ ਕਰਵਾਉਣੀ ਸੁਰੂ ਕੀਤੀ ਤੇ ਫਿਰ ਕਦੇਂ ਪਿੱਛਾ ਮੁੜ ਨਹੀਂ ਦੇਖਿਆ ਤੇ ਅੱਜ ਇਟਲੀ ਭਰ ਵਿੱਚ ਜਿੱਥੇ ਮਲਕੀਤ ਸਿੰਘ ਨੀਟਾ ਦੇ 5 ਦਫ਼ਤਰ ਭਾਰਤੀਆਂ ਨੂੰ ਡਰਾਈਵਿੰਗ ਲਾਇਸੰਸ ਦੀ ਹਜ਼ਾਰਾਂ ਨੌਜਵਾਨਾਂ ਨੂੰ ਕੋਚਿੰਗ ਕਰਵਾਉਣ ਵਿੱਚ ਦਿਨ ਰਾਤ ਲੱਗੇ ਹੋਏ ਹਨ, ਉੱਥੇ ਹਜਾਰਾਂ ਭਾਰਤੀ ਆਨ ਲਾਈਨ ਕਲਾਸਾਂ ਦੁਆਰਾ ਇਟਾਲੀਅਨ ਲਾਇਸੰਸ ਦੀ ਪੜ੍ਹਾਈ ਕਰਕੇ ਆਪਣੇ ਭੱਵਿਖ ਨੂੰ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।

"ਪ੍ਰੈੱਸ" ਨੂੰ ਮਲਕੀਤ ਸਿੰਘ ਨੀਟਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਟਲੀ ਦੇ ਭਾਰਤੀਆਂ ਨੂੰ ਇਟਾਲੀਅਨ ਭਾਸ਼ਾ ਤੇ ਡਰਾਈਵਿੰਗ ਲਾਇਸੰਸ ਦੀ ਪੜ੍ਹਾਈ ਸਿੱਖਣ ਲਈ ਉਸ ਨੇ ਅਜਿਹੀਆਂ ਦੋ ਕਿਤਾਬਾਂ ਲਿਖੀਆਂ ਜਿਹੜੀਆਂ ਕਿ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਫਰੈਂਚ ਤੇ ਅੰਗ੍ਰੇਜ਼ੀ ਆਦਿ ਭਾਸ਼ਾਵਾਂ ਵਿੱਚ ਹਨ। ਇਹਨਾਂ ਕਿਤਾਬਾਂ ਨੂੰ ਲਿਖਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇਹਨਾਂ ਕਿਤਾਬਾਂ ਵਿੱਚ ਵਿਸ਼ੇਸ਼ ਕੋਡ ਦਿੱਤੇ ਹਨ, ਜਿਸ ਨੂੰ ਵਿੱਦਿਆਰਥੀ ਮੋਬਾਇਲ ਫੋਨ ਨਾਲ ਕਿਊਆਰ ਕੋਡ ਨੂੰ ਸਕੈਨ ਕਰ ਵਿਸਥਾਰਪੂਰਵਕ ਜਾਣਕਾਰੀ ਲੈਣ ਲਈ ਵੀਡਿਓ ਦੇਖ ਸਕਦੇ ਹਨ।ਇਹ ਕੋਡ ਉਹਨਾਂ ਲੋਕਾਂ ਲਈ ਬਹੁਤ ਲਾਹੇਵੰਦ ਹੈ ਜਿਹੜੇ ਘੱਟ ਪੜ੍ਹੇ ਲਿਖੇ ਹਨ।

ਪੜ੍ਹੋ ਇਹ ਅਹਿਮ ਖ਼ਬਰ -ਇਟਲੀ 'ਚ ਰੁਜ਼ਗਾਰ ਦਰ 'ਚ ਵਾਧਾ, ਟੁੱਟਿਆ 45 ਸਾਲ ਦਾ ਰਿਕਾਰਡ

ਮਲਕੀਤ ਸਿੰਘ ਨੀਟਾ ਅਜਿਹਾ ਭਾਰਤੀ ਹੈ ਜਿਸ ਨੇ ਦੋ ਵਿਸ਼ੇਸ਼ ਕਿਤਾਬਾਂ ਇਟਾਲੀਅਨ ਬੋਲੀ ਤੇ ਇਟਾਲੀਅਨ ਲਾਇਸੰਸ ਸਿਖਣ ਲਈ 7 ਭਾਸ਼ਾਵਾਂ ਵਿੱਚ ਲਿਖੀਆਂ ਹਨ।ਜਿਹਨਾਂ ਨੂੰ ਇਟਾਲੀਅਨ ਪ੍ਰਸ਼ਾਸ਼ਨ ਵੱਲੋਂ ਵੀ ਖੂਬ ਸਲਾਇਆ ਜਾ ਰਿਹਾ ਹੈ।ਮਲਕੀਤ ਸਿੰਘ ਨੀਟਾ ਨੇ ਆਪਣੀ ਵਿਸ਼ੇਸ਼ ਵੈਬ ਸਾਇਟ ਵੀ ਬਣਾਈ ਹੈ, ਜਿਸ 'ਤੇ ਜਾ ਕੇ ਵਿੱਦਿਆਰਥੀ ਕਿਤਾਬਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲੈ ਸਕਦੇ ਹਨ। ਇਸ ਸਮੇਂ ਮਲਕੀਤ ਸਿੰਘ ਨੀਟਾ ਵੱਲੋਂ ਆਨ ਲਾਈਨ ਪੜ੍ਹਾਈ ਜਾ ਰਹੀ ਇਟਾਲੀਅਨ ਭਾਸ਼ਾ ਦਾ ਭਾਰਤ ਤੇ ਹੋਰ ਏਸ਼ੀਅਨ ਦੇਸ਼ਾਂ ਤੋਂ ਇਟਲੀ ਆਉਣ ਵਾਲੇ ਹਜ਼ਾਰਾਂ ਨੌਜਵਾਨ ਭਰਪੂਰ ਲਾਭ ਲੈ ਰਹੇ ਹਨ।

Vandana

This news is Content Editor Vandana