ਟਵਿਟਰ ਤੇ ਪਿਨਟੇਰੇਸਟ ਚੋਣਾਂ 'ਚ ਗਲਤ ਸੂਚਨਾਵਾਂ 'ਤੇ ਲਗਾਉਣਗੇ ਰੋਕ

01/31/2020 7:29:22 PM

ਸੈਨ ਫ੍ਰਾਂਸਿਸਕੋ—ਟਵਿਟਰ ਅਤੇ ਪਿਨਟੇਰੇਸਟ ਨਵੰਬਰ 'ਚ ਹੋਣ ਵਾਲੀਆਂ ਚੋਣਾਂ 'ਚ ਗਲਤ ਸੂਚਨਾਵਾਂ ਨੂੰ ਪ੍ਰਸਾਰਿਤ ਹੋਣ ਤੋਂ ਰੋਕਨ ਲਈ ਨਵੇਂ ਕਦਮ ਚੁੱਕ ਰਹੇ ਹਨ। ਟਵਿਟਰ ਨੇ ਬੁੱਧਵਾਰ ਨੂੰ ਇਕ ਨਵਾਂ ਟੂਲ ਸ਼ੁਰੂ ਕੀਤਾ ਜੋ ਅਮਰੀਕਾ 'ਚ ਉਪਭੋਗਤਾਵਾਂ ਨੂੰ ਵੋਟ ਰਜਿਸਟ੍ਰੇਸ਼ਨ ਜਾਂ ਵੋਟ ਪਾਉਣ 'ਚ ਗਲਤ ਸੂਚਨਾ ਵਾਲੇ ਟਵੀਟ ਨੂੰ ਰਿਪੋਰਟ ਕਰਨ 'ਚ ਸਹਿਯੋਗ ਕਰੇਗਾ। ਟਵਿਟਰ ਨੇ ਕਿਹਾ ਕਿ ਚੋਣਾਂ ਦੌਰਾਨ 'ਮਹਤੱਵਪੂਰਣ ਸਮੇਂ' 'ਚ ਇਹ ਟੂਲ ਉਪਲੱਬਧ ਹੋਵੇਗਾ। ਇਸ ਵਿਚਾਲੇ  ਪਿਨਟੇਰੇਸਟ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਪੋਸਟਾਂ ਨੂੰ ਹਟਾਵੇਗਾ ਜਿਨ੍ਹਾਂ 'ਚ ਲੋਕਾਂ ਨੂੰ ਵੋਟ ਦੇਣ ਜਾਂ ਵੋਟ ਲਈ ਰਜਿਸਟ੍ਰੇਸ਼ਨ ਨਾਲ ਜੁੜੀ ਗਲਤ ਸੂਚਨਾਵਾਂ ਹੋਣਗੀਆਂ। ਜ਼ਿਆਦਾਤਰ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਸ ਪਹਿਲੇ ਹੀ ਵੋਟਿੰਗ ਦੇ ਬਾਰੇ 'ਚ ਜਾਣਬੂਝ ਕੇ ਗਲਤ ਸੂਚਨਾ ਫੈਲਾਉਣ 'ਤੇ ਰੋਕ ਲਗਾ ਰਹੇ ਹਨ। ਕੰਪਨੀ ਦਾ ਨਵਾਂ ਟੂਲ ਭਾਰਤ, ਬ੍ਰਿਟੇਨ ਅਤੇ ਯੂਰੋਪੀਅਨ ਸੰਘ ਦੀਆਂ ਚੋਣਾਂ 'ਚ ਪਹਿਲਾਂ ਇਸਤੇਮਾਲ ਹੋ ਚੁੱਕਿਆ ਹੈ।

Karan Kumar

This news is Content Editor Karan Kumar