ਆਸਟਰੇਲੀਆ ''ਚ 21 ਸਾਲਾਂ ਨੌਜਵਾਨ ਨੇ 100 ਕਿ. ਮੀ. ਪੈਦਲ ਚੱਲ ਕੇ ਇੰਝ ਬਚਾਈ ਆਪਣੀ ਜਾਨ

09/04/2017 10:50:14 PM

ਸਿਡਨੀ — ਆਸਟਰੇਲੀਆ 'ਚ ਇਕ ਕਾਰ ਦੁਰਘਟਨਾ ਤੋਂ ਬਾਅਦ ਇਕ ਵਿਅਕਤੀ ਨੇ 100 ਕਿ. ਮੀ. ਪੈਦਲ ਚੱਲ ਕੇ ਆਪਣੀ ਜਾਨ ਬਚਾਈ। ਅਧਿਕਾਰੀਆਂ ਮੁਤਾਬਕ 21 ਸਾਲਾਂ ਥਾਮਸ ਮੇਸਨ ਬੁੱਧਵਾਰ ਨੂੰ ਇਕ ਦੂਰ-ਦਰਾਡੇ ਇਲਾਕੇ 'ਚ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਇਕ ਊਂਠ ਨਾਲ ਟਕਰਾ ਗਈ। 
ਥਾਮਸ ਇਸ ਹਾਦਸੇ 'ਚ ਜ਼ਖਮੀ ਨਹੀਂ ਹੋਏ ਪਰ ਸੁੰਨਸਾਨ ਇਲਾਕੇ 'ਚ ਫਸ ਗਏ। ਜਿਥੇ ਉਹ ਹਾਦਸੇ ਦਾ ਸ਼ਿਕਾਰ ਹੋਏ ਉਥੋਂ ਸਭ ਤੋਂ ਨੇੜਲਾ ਇਲਾਕਾ 150 ਕਿ. ਮੀ. ਦੂਰੀ 'ਤੇ ਸਥਿਤ ਸੀ। ਉਹ ਦਿਨ ਤੱਕ ਪੈਦਲ ਚੱਲਦੇ ਰਹੇ ਅਤੇ ਆਪਣੇ ਪੇਸ਼ਾਬ ਪੀ ਕੇ ਪਾਣੀ ਦੀ ਕਮੀ ਨੂੰ ਪੂਰਾ ਕੀਤਾ। 
ਸ਼ੁੱਕਰਵਾਰ ਨੂੰ ਇਕ ਬਚਾਅ ਦਲ ਥਾਮਸ ਨੂੰ ਲੱਭਣ 'ਚ ਕਾਮਯਾਬ ਰਿਹਾ। ਉਦੋਂ ਤੱਕ ਉਹ 100 ਕਿ. ਮੀ. ਤੋਂ ਵਧ ਦੂਰੀ ਪੈਦਲ ਤੈਅ ਕਰ ਚੁੱਕੇ ਸਨ। ਮੇਸਨ ਨੇ ਪੱਤਰਕਾਰਾਂ ਨੂੰ ਦੱਸਿਆ, ''ਮੈਂ ਜਾਣਦਾ ਸੀ ਕਿ ਜਾਂ ਤਾਂ ਮੈਂ ਉਥੇ ਰੁੱਕਿਆ ਰਹਾਂਗਾ ਅਤੇ ਮਰ ਜਾਵਾਂਗਾ ਜਾਂ ਹਾਈਵੇਅ 'ਚੇ ਪਹੁੰਚ ਜਾਵਾਂਗਾ। ਜਿਥੇ ਕੋਈ ਮੈਨੂੰ ਦੇਖ ਲਵੇ।'' 
ਮੈ ਇਹ ਸੋਚ ਰਿਹਾ ਸੀ ਕਿ ਕਿਸੇ ਨੂੰ ਕਦੋਂ ਇਹ ਅਹਿਸਾਸ ਹੋਵੇਗਾ ਕਿ ਮੈਂ ਵਾਪਸ ਨਹੀਂ ਆ ਰਿਹਾ। ਮੇਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਸਤੇ 'ਚ ਪਾਣੀ ਦਾ ਇਕ ਟੈਂਕ ਅਤੇ ਬੋਤਲ ਮਿਲੀ ਪਰ ਪਾਣੀ ਖਤਮ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਪੇਸ਼ਾਬ ਪੀਣਾ ਪਿਆ। 
ਮੇਸਨ ਦੱਖਣੀ ਆਸਟਰੇਲੀਆ ਦੇ ਦੂਰ=ਦਰਾਡੇ ਇਲਾਕੇ 'ਚ ਰਹਿਣ ਵਾਲੇ ਪੀਪਲਯਚਜ਼ਾਰਾ ਭਾਈਚਾਰੇ ਦੇ ਕੰਮ ਕਰਕੇ ਉੱਤਰੀ ਇਲਾਕੇ 'ਚ ਐਲਿਸ ਸਪ੍ਰਿੰਗਸ ਵੱਲ ਆ ਰਹੇ ਸਨ, ਜਦੋਂ ਇਹ ਹਾਦਸਾ ਹੋਇਆ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਤਾਂ ਐਲਿਸ ਸਪ੍ਰਿੰਗਸ ਤੋਂ ਡਾਰਵਿਨ ਲਈ ਫਲਾਈਟ ਨਾ ਫੜ ਸਕੇ ਤਾਂ ਉਨ੍ਹਾਂ ਨੇ ਆਪਾਤ ਸੇਵਾਵਾਂ ਨੂੰ ਉਨ੍ਹਾਂ ਦੇ ਗਾਇਬ ਹੋਣ ਦੇ ਬਾਰੇ 'ਚ ਜਾਣਕਾਰੀ ਦਿੱਤੀ।