ਇਹਨਾਂ 6 ਦੇਸ਼ਾਂ ਲਈ ਤੁਰਕੀ ਨੇ ਲਿਆਂਦਾ ਵੀਜ਼ਾ ਫ੍ਰੀ ਪਲਾਨ

02/20/2020 3:16:48 PM

ਅੰਕਾਰਾ(ਸਪੁਤਨਿਕ)- ਤੁਰਕੀ 2 ਮਾਰਚ ਤੋਂ ਆਸਟਰੀਆ, ਬੈਲਜੀਅਮ, ਨੀਦਰਲੈਂਡ, ਸਪੇਨ, ਪੋਲੈਂਡ ਤੇ ਯੂ.ਕੇ. ਦੇਸ਼ਾਂ ਲਈ ਵੀਜ਼ਾ ਮੁਕਤ ਪਲਾਨ ਲਾਗੂ ਕਰੇਗਾ। ਇਸ ਦੀ ਜਾਣਕਾਰੀ ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹਮੀ ਅਕਸੋਈ ਨੇ ਵੀਰਵਾਰ ਨੂੰ ਦਿੱਤੀ।

ਵਿਦੇਸ਼ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ 2 ਮਾਰਚ ਤੋਂ ਤੁਰਕੀ ਨੇ ਸ਼ੈਂਗੇਨ ਦੇਸ਼ਾਂ- ਆਸਟਰੀਆ, ਬੈਲਜੀਅਮ, ਨੀਦਰਲੈਂਡ, ਸਪੇਨ, ਪੋਲੈਂਡ ਤੇ ਯੁਨਾਈਟਡ ਕਿੰਗਡਮ ਦੇ ਨਾਗਰਿਕਾਂ ਲਈ ਵੀਜ਼ਾ ਮੁਕਤ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਤੁਰਕੀ ਵਿਚ ਸੈਰ-ਸਪਾਟੇ ਲਈ ਬਿਨੈਕਾਰਾਂ ਨੂੰ 90 ਦਿਨਾਂ ਦੀ ਆਗਿਆ ਹੋਵੇਗੀ। ਅਕਸੋਏ ਮੁਤਾਬਕ ਇਹ ਫੈਸਲਾ ਦੇਸ਼ਾਂ ਦੇ ਵਿਚਾਲੇ ਵਪਾਰ ਤੇ ਸੱਭਿਆਚਾਰਕ ਸਬੰਧਾਂ ਦੇ ਵਿਕਾਸ ਦੇ ਨਾਲ-ਨਾਲ ਤੁਰਕੀ ਵਿਚ ਸੈਲਾਨੀਆਂ ਦੀ ਆਮਦ ਨੂੰ ਵਧਾਉਣ ਲਈ ਲਿਆ ਗਿਆ ਹੈ।

Baljit Singh

This news is Content Editor Baljit Singh