ਤੁਰਕੀ ਨੇ ਚੀਨ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ

02/13/2020 10:47:12 AM

ਬੀਜਿੰਗ— ਚੀਨ ਦੀ ਖਤਰਨਾਕ ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਸਹਾਇਤਾ ਕਰਦੇ ਹੋਏ ਤੁਰਕੀ ਨੇ ਦੱਖਣੀ ਚੀਨੀ ਸ਼ਹਿਰ ਗਵਾਂਗਝੂ 'ਚ ਮਨੁੱਖੀ ਅਤੇ ਮੈਡੀਕਲ ਮਦਦ ਮੁਹੱਈਆ ਕਰਵਾਈ ਹੈ। ਇਕ ਏਜੰਸੀ ਨੇ ਤੁਰਕਿਸ਼ ਏਅਰਲਾਈਨਜ਼ ਦੇ ਹਵਾਲੇ ਤੋਂ ਦੱਸਿਆ ਕਿ ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਹੇ ਚੀਨ ਨੂੰ ਤੁਰਕੀ ਨੇ ਮਨੁੱਖੀ ਸਹਾਇਤਾ ਮੁਹੱਈਆ ਕਰਵਾਈ, ਜਿਸ 'ਚ ਮੈਡੀਕਲ ਮਾਸਕ, ਹੱਥਾਂ ਦੇ ਦਸਤਾਨੇ, ਕਾਟਾਣੂ ਰੋਕੂ ਬੋਤਲਾਂ ਆਦਿ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 44,653 ਵਿਅਕਤੀਆਂ ਦੇ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋਈ ਹੈ। ਚੀਨ ਦੇ ਵੂਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਬਾਅਦ ਤੋਂ ਹੁਣ ਤਕ ਇਹ 25 ਤੋਂ ਵਧੇਰੇ ਦੇਸ਼ਾਂ 'ਚ ਇਹ ਫੈਲ ਚੁੱਕਾ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਜਨਵਰੀ ਦੇ ਅਖੀਰ 'ਚ ਗਲੋਬਲ ਸਿਹਤ ਐਮਰਜੈਂਸੀ ਦੀ ਘੋਸ਼ਣਾ ਵੀ ਕਰ ਦਿੱਤੀ ਸੀ।