ਟਿਊਨੀਸ਼ੀਆ ਨੇ ਇਟਲੀ ਜਾ ਰਹੇ 71 ਪ੍ਰਵਾਸੀਆਂ ਨੂੰ ਬਚਾਇਆ

07/10/2019 2:31:31 PM

ਟਿਊਨੀਸ਼ੀਆ /ਰੋਮ— ਟਿਊਨੀਸ਼ੀਆ ਦੇ ਅਧਿਕਾਰੀਆਂ ਨੇ ਗੁਆਂਢੀ ਦੇਸ਼ ਲੀਬੀਆ ਤੋਂ ਇਟਲੀ ਲਈ ਰਵਾਨਾ ਹੋਏ 71 ਪ੍ਰਵਾਸੀਆਂ ਨੂੰ ਬਚਾਇਆ ਹੈ। ਇਨ੍ਹਾਂ ਦੀ ਕਿਸ਼ਤੀ ਭੂ-ਮੱਧ ਸਾਗਰ 'ਚ ਡੁੱਬਣ ਲੱਗ ਗਈ ਸੀ। ਰਾਸ਼ਟਰੀ ਗਾਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਰਾਤ ਨੂੰ ਭੂ-ਮੱਧ ਸਾਗਰ ਦੇ ਉਸੇ ਰਸਤੇ 'ਤੇ ਵਾਪਰੀ, ਜਿੱਥੇ ਕੁਝ ਦਿਨ ਪਹਿਲਾਂ 80 ਤੋਂ ਵਧੇਰੇ ਲੋਕਾਂ ਨੂੰ ਲੈ ਜਾ ਰਹੀ ਇਕ ਹੋਰ ਕਿਸ਼ਤੀ ਡੁੱਬ ਗਈ ਸੀ।

ਟਿਊਨੀਸ਼ੀਆ ਨੈਸ਼ਨਲ ਗਾਰਡ ਦੇ ਬੁਲਾਰੇ ਹਾਊਸਸ ਐਡੀਡਨ ਜੇਬਾਲੀ ਨੇ ਕਿਹਾ ਕਿ ਕਿਸ਼ਤੀ ਤ੍ਰਿਪੋਲੀ ਦੇ ਪੱਛਮ 'ਚ ਲੀਬੀਆਈ ਸ਼ਹਿਰ ਜੁਵਾਰਾ ਤੋਂ ਰਵਾਨਾ ਹੋਈ ਸੀ ਅਤੇ ਟਿਊਨੀਸ਼ੀਆ ਦੇ ਕੇਰਕੇਨਾਹ ਟਾਪੂ ਕੋਲ ਪੁੱਜਦੇ ਹੀ ਉਸ 'ਚ ਲੀਕੇਜ ਸ਼ੁਰੂ ਹੋ ਗਈ ਸੀ। ਜੇਬਾਲੀ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਬੰਗਲਾਦੇਸ਼ ਦੇ 37 ਨਾਗਰਿਕਾਂ, ਮਰੋਕੋ ਦੇ 8, ਮਿਸਰ ਦੇ 8, ਅਲਜੀਰੀਆ ਦੇ 7, ਸੂਡਾਨ ਦੇ 4, ਚੜਿਓਂ ਦੇ 2 ਅਤੇ ਟਿਊਨੀਸ਼ੀਆ ਦੇ 1 ਸਮੇਤ 71 ਯਾਤਰੀਆਂ ਨੂੰ ਬਚਾਇਆ। ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਵਾਸੀ ਸੁਰੱਖਿਅਤ ਅਤੇ ਸਿਹਤਮੰਦ ਹਨ।