ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਣ ਲਈ ਪਬਾਂ ਭਾਰ ਤੁਲਸੀ ਗਬਾਰਡ

11/30/2018 8:00:18 PM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਕਾਂਗਰਸ ਵਿਚ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਪੂਰੇ ਦੇਸ਼ ਵਿਚ ਪ੍ਰਸਿੱਧ ਭਾਰਤੀ-ਅਮਰੀਕੀ ਨਾਗਰਿਕਾਂ ਤੋਂ ਇਕ ਹਿੰਦੂ ਵਿਅਕਤੀ ਦੇ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਣ ਦੀ ਸੰਭਾਵਨਾ 'ਤੇ ਰਾਇ ਮੰਗ ਰਹੀ ਹੈ। ਅਜਿਹੀਆਂ ਖਬਰਾਂ ਹਨ ਕਿ ਉਹ ਸਾਲ 2020 ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਣ 'ਤੇ ਵਿਚਾਰ ਕਰ ਰਹੀ ਹੈ।

ਹਵਾਈ ਤੋਂ 37 ਸਾਲਾ ਡੈਮੋਕ੍ਰੇਟਿਕ ਸੰਸਦ ਮੈਂਬਰ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਇਕ ਰਸਮੀ ਐਲਾਨ ਕੁਝ ਹਫਤੇ ਬਾਅਦ ਜਾਂ ਸਾਲ ਦੇ ਅਖੀਰ ਤੱਕ ਵੀ ਕੀਤਾ ਜਾ ਸਕਦਾ ਹੈ। ਜੇਕਰ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦਾ ਐਲਾਨ ਕਰਦੀ ਹੈ ਤਾਂ ਅਮਰੀਕਾ ਦੇ ਦੋ ਵੱਡੇ ਰਾਜਨੀਤਕ ਪਾਰਟੀਆੰ ਡੈਮੋਕ੍ਰੇਟਿਕ ਪਾਰਟੀ ਜਾਂ ਰੀਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਹਿੰਦੂ ਹੋਵੇਗੀ।

6 ਤੋਂ ਜ਼ਿਆਦਾ ਪ੍ਰਸਿੱਧ ਹਿੰਦੂ-ਅਮਰੀਕੀ ਨਾਗਰਿਕਾਂ ਨੇ ਵੀਰਵਾਰ ਨੂੰ ਇਕ ਈਮੇਲ ਲਿਖ ਕੇ ਪੂਰੇ ਦੇਸ਼ ਵਿਚ ਭਾਈਚਾਰੇ ਦੇ ਕੁਝ ਚੋਟੀ ਦੇ ਮੈਂਬਰਾਂ ਤੋਂ ਇਤਿਹਾਸ ਵਿਚ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਕਿਸੇ ਹਿੰਦੂ ਦੀ ਉਮੀਦਵਾਰੀ ਦੀ ਸੰਭਾਵਨਾ 'ਤੇ ਗਬਾਰਡ ਨਾਲ ਆਪਣੇ ਵਿਚਾਰ ਸਾਂਝੇ ਕਰਨ ਅਤੇ ਨਾਲ ਹੀ ਹਿੰਦੂ-ਅਮਰੀਕੀ ਭਾਈਚਾਰੇ 'ਤੇ ਵਿਆਪਕ ਪੱਧਰ ਇਸ ਦੇ ਅਸਰ ਨੂੰ ਲੈ ਕੇ ਰਾਇ ਮੰਗੀ।

ਏਜੰਸੀਆਂ ਨੂੰ ਮਿਲੀ ਮੇਲ ਦੀ ਇਕ ਕਾਪੀ ਮੁਤਾਬਕ ਗਬਾਰਡ ਤੋਂ ਉਮੀਦ ਹੈ ਕਿ ਉਹ ਲੋਕਾਂ ਦੀ ਰਾਇ ਸੁਣੇਗੀ। ਗਬਾਰਡ ਇਸ ਮਹੀਨੇ ਰਿਕਾਰਡ ਅੰਤਰ ਤੋਂ ਪ੍ਰਤੀਨਿਧੀ ਸਭਾ ਵਿਚ ਲਗਾਤਾਰ ਚੌਥੀ ਵਾਰ ਦੁਬਾਰਾ ਚੁਣੀ ਗਈ। ਇਕ ਕਾਨਫਰੰਸ ਕਾਲ ਦੌਰਾਨ ਭਾਈਚਾਰੇ ਦੇ ਮੈਂਬਰਾਂ ਦੇ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਇਕ ਹਿੰਦੂ ਮਹਿਲਾ ਦੇ ਚੋਣ ਲੜਣ ਦੀ ਸੰਭਾਵਨਾ ਅਤੇ ਮੌਕਿਆਂ 'ਤੇ ਗਬਾਰਡ ਨਾਲ ਵਿਚਾਰ ਸਾਂਝਾ ਕਰਨ ਦੀ ਉਮੀਦ ਹੈ। ਇਹ ਪ੍ਰੋਗਰਾਮ ਐਤਵਾਰ ਨੂੰ ਹੋਣਾ ਹੈ।

Sunny Mehra

This news is Content Editor Sunny Mehra