ਟਰੰਪ ਨੇ ਬਿਡੇਨ ਦੀ ਮਾਨਸਿਕਤਾ ''ਤੇ ਚੁੱਕਿਆ ਸਵਾਲ

04/25/2019 9:49:21 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ 'ਚ ਸਫਲਤਾ ਲਈ ਜੋ ਬਿਡੇਨ ਦੀ ਮਾਨਸਿਕ ਸਮਰਥਾ ਨੂੰ ਲੈ ਕੇ ਵੀਰਵਾਰ ਨੂੰ ਸਵਾਲ ਚੁੱਕਿਆ। ਤਜ਼ਰਬੇਕਾਰ ਡੈਮੋਕ੍ਰੇਟਿਕ ਨੇਤਾ ਬਿਡੇਨ 2020 'ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੀ ਦੌੜ 'ਚ ਸ਼ਾਮਲ ਹੋ ਗਏ ਹਨ।

ਟਰੰਪ ਨੇ ਟਵਿਟਰ 'ਤੇ ਕਿਹਾ ਕਿ ਚੋਣ ਦੌੜ 'ਚ ਸ਼ਾਮਲ ਹੋਣ 'ਤੇ ਉਨ੍ਹਾਂ ਦਾ ਸਵਾਗਤ ਹੈ। ਉਹ ਉਮੀਦ ਕਰਦੇ ਹਨ ਕਿ ਚੋਣ ਦੌੜ 'ਚ ਸਫਲਤਾ ਲਈ ਬਿਡੇਨ ਕੋਲ ਸਮਝ ਹੋਵੇ ਹਾਲਾਂਕਿ ਉਨ੍ਹਾਂ ਨੂੰ ਇਸ 'ਤੇ ਸ਼ੱਕ ਹੈ। ਜ਼ਿਕਰਯੋਗ ਹੈ ਕਿ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ।

Baljit Singh

This news is Content Editor Baljit Singh