ਟਰੰਪ ਨੇ ਪਰਲ ਹਾਰਬਰ, ਯੂ.ਐਸ.ਐਸ ਐਰੀਜ਼ੋਨਾ ਸਮਾਰਕ ਦੀ ਕੀਤਾ ਦੌਰਾ

11/04/2017 2:23:52 PM

ਜਾਇੰਟ ਬੇਸ ਪਰਲ ਹਾਰਬਰ-ਹਿਕਮ (ਅਮਰੀਕਾ), (ਏ.ਪੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਏਸ਼ੀਆ ਦੀ ਆਪਣੀ ਅਧਿਕਾਰਤ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਰਲ ਹਾਰਬਰ ਗਏ ਅਤੇ ਯੂ.ਐਸ.ਐਸ. ਐਰੀਜ਼ੋਨਾ ਸਮਾਰਕ ਦਾ ਦੌਰਾ ਕੀਤਾ। ਟਰੰਪ ਪਹਿਲੀ ਵਾਰ ਇਥੇ ਪਹੁੰਚੇ ਜਿਸ ਦੇ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੇ ਬਾਰੇ ਵਿਚ ਪੜਿਆ ਹੈ, ਗੱਲਬਾਤ ਕੀਤੀ ਹੈ ਅਤੇ ਅਧਿਐਨ ਕੀਤਾ ਪਰ ਕਦੇ ਇਥੇ ਨਹੀਂ ਆਏ। ਟਰੰਪ ਆਪਣੀ ਪਤਨੀ ਮੇਲਾਨੀਆ ਦੇ ਨਾਲ ਇਕ ਛੋਟੀ ਕਿਸ਼ਤੀ ਵਿਚ ਸਮਾਰਕ ਪਹੁੰਚੇ। ਉਹ ਉਥੇ ਨਤਮਸਤਕ ਹੋਏ ਅਤੇ ਸਫੇਦ ਫੁੱਲਾਂ ਦਾ ਮਾਲਾ ਚੜ੍ਹਾਈ।ਪਰਲ ਹਾਰਬਰ ਉੱਤੇ ਜਾਪਾਨ ਦੇ ਹਮਲੇ ਵਿਚ ਸੈਂਕੜੇ ਫੌਜੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹੀ ਅਮਰੀਕਾ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਲ ਹੋਇਆ ਸੀ। ਫੁੱਲਾਂ ਦੀ ਮਾਲਾ ਚੜ੍ਹਾਉਣ ਤੋਂ ਬਾਅਦ ਟਰੰਪ ਨੇ ਜੰਗੀ ਬੇੜੇ ਦੇ ਉਪਰ ਪਾਣੀ ਵਿਚ ਸਫੈਦ ਫੁੱਲਾਂ ਦੀਆਂ ਪੱਤੀਆਂ ਪਾਈਆਂ। ਟਰੰਪ ਨੇ ਇਸ ਦੌਰਾਨ ਜਨਤਕ ਤੌਰ ਉੱਤੇ ਕੋਈ ਬਿਆਨ ਨਹੀਂ ਦਿੱਤਾ। ਪਰ ਸ਼ੁੱਕਰਵਾਰ ਨੂੰ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹਨ। ਖੇਤਰ ਵਿਚ ਅਮਰੀਕੀ ਫੌਜੀ ਮੁਹਿੰਮਾਂ ਦਾ ਨਿਰੀਖਣ ਕਰਨ ਵਾਲੀ ਕਰਨ ਵਾਲੀ ਯੂ. ਐਸ. ਪ੍ਰਸ਼ਾਂਤ ਕਮਾਨ ਦੇ ਉੱਚਅਧਿਕਾਰੀਆਂ ਨਾਲ ਗੱਲਬਾਤ ਕੀਤੀ ਸ਼ੁਰੂਆਤ ਵਿਚ ਟਰੰਪ ਨੇ ਕਿਹਾ ਸੀ, ਅਸੀਂ ਛੇਤੀ ਉਥੋਂ ਦਾ ਦੌਰਾ ਕਰਾਂਗੇ, ਪਰਲ ਹਾਰਬਰ, ਜਿਸ ਦੇ ਬਾਰੇ ਵਿਚ ਪੜਿਆ ਹੈ, ਗੱਲ ਕੀਤੀ ਹੈ, ਸੁਣਿਆ ਹੈ, ਅਧਿਐਨ ਕੀਤਾ ਹੈ, ਪਰ ਕਦੇ ਦੇਖਿਆ ਨਹੀਂ। ਟਰੰਪ ਏਸ਼ੀਆ ਦੀ ਆਪਣੀ 11 ਦਿਨਾਂ ਯਾਤਰਾ ਦੌਰਾਨ ਜਾਪਾਨ, ਦੱਖਣੀ ਕੋਰੀਆ, ਚੀਨ, ਵੀਅਤਨਾਮ ਅਤੇ ਫਿਲਪੀਨ ਦੀ ਯਾਤਰਾ ਕਰਣਗੇ।