...ਜਦੋਂ ਟਰੰਪ ਨੇ ਮੋਦੀ ਨੂੰ ਕਰਵਾਈ ਸਾਬਕਾ ਅਮਰੀਕੀ ਰਾਸ਼ਟਰਪਤੀ ਲਿੰਕਨ ਦੇ ਕਮਰੇ ਦੀ ਸੈਰ

06/29/2017 6:21:09 PM

ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਤੋਂ ਬਾਅਦ ਦੇਸ਼ ਵਾਪਸ ਪਰਤ ਆਏ ਹਨ। ਮੋਦੀ ਨੇ ਪੁਰਤਗਾਲ, ਅਮਰੀਕਾ ਅਤੇ ਨੀਦਰਲੈਂਡ ਦੀ ਯਾਤਰਾ ਕੀਤੀ ਸੀ। ਇਸ ਦੌਰਾਨ ਅਮਰੀਕਾ 'ਚ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਟਰੰਪ ਨੇ ਬੁੱਧਵਾਰ ਦੇਰ ਰਾਤ ਆਪਣੇ ਇੰਸਟਰਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਮੋਦੀ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਅਬਰਾਹਿਮ ਲਿੰਕਨ ਦਾ ਕਮਰਾ ਦਿਖਾ ਰਹੇ ਹਨ। 
ਟਰੰਪ ਨੇ ਮੋਦੀ ਨੂੰ ਪੂਰਾ ਵ੍ਹਾਈਟ ਹਾਊਸ ਘੁਮਾਇਆ, ਉਨ੍ਹਾਂ ਨੇ ਲਿੰਕਨ ਦੇ ਗੇਟੀਸਬਰਗ ਦੇ ਭਾਸ਼ਣ ਦੀ ਕਾਪੀ ਵੀ ਦਿਖਾਈ। ਮੋਦੀ ਨੇ ਟਰੰਪ ਨੂੰ ਅਬਰਾਹਿਮ ਲਿੰਕਨ ਦੇ ਦੇਹਾਂਤ ਤੋਂ ਬਾਅਦ 1965 'ਚ ਜਾਰੀ ਕੀਤਾ ਗਿਆ ਇਕ ਪੋਸਟਲ ਸਟੈਂਪ ਵੀ ਦਿੱਤਾ ਗਿਆ। ਮੋਦੀ ਨੇ ਪੰਜਾਬ ਦੇ ਹੁਸ਼ਿਆਰਪੁਰ ਦੀ ਬਣੀ ਖਾਸ ਲੱਕੜ ਦੀ ਪੇਟੀ ਵੀ ਗਿਫਟ ਕੀਤੀ।
ਦੱਸਣ ਯੋਗ ਹੈ ਕਿ ਮੋਦੀ ਅਤੇ ਟਰੰਪ ਦੀ ਮਿਲਣੀ ਗਰਮਜੋਸ਼ੀ ਵਾਲੀ ਰਹੀ। ਮੋਦੀ ਨੇ ਟਰੰਪ ਨੂੰ ਗਲਵਕੜੀ ਪਾਈ। ਸਾਂਝੇ ਭਾਸ਼ਣ ਤੋਂ ਬਾਅਦ ਦੋਹਾਂ ਨੇ ਇਕ ਨਹੀਂ ਸਗੋਂ 2 ਵਾਰ ਗਲਵਕੜੀ ਪਾਈ ਸੀ। ਮੋਦੀ ਨੇ ਟਰੰਪ ਨੂੰ ਆਪਣੀ ਪਤਨੀ ਮੇਲਾਨੀਆ ਅਤੇ ਬੇਟੀ ਇਵਾਂਕਾ ਨਾਲ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਟਰੰਪ ਜਲਦੀ ਹੀ ਭਾਰਤ ਆ ਸਕਦੇ ਹਨ।