ਟਰੰਪ ਨੇ ਕਿਹਾ, ''ਕਿਮ ਜੋਂਗ ਨਾਲ ਮੁਲਾਕਾਤ ''ਚ ਲੱਗ ਸਕਦੈ ਹੋਰ ਸਮਾਂ''

05/22/2018 10:50:32 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਗਲੇ ਮਹੀਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨਾਲ ਹੋਣ ਵਾਲੀ ਇਤਿਹਾਸਕ ਮੁਲਾਕਾਤ 'ਚ ਦੇਰ ਹੋ ਸਕਦੀ ਹੈ। ਇਸ ਮੁਲਾਕਾਤ ਦੇ ਸਬੰਧ 'ਚ ਗੱਲਬਾਤ ਲਈ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਵ੍ਹਾਈਟ ਹਾਊਸ ਆਏ ਹਨ। ਉਨ੍ਹਾਂ ਦੇ ਸਵਾਗਤ ਦੌਰਾਨ ਟਰੰਪ ਨੇ ਇਹ ਗੱਲ ਕਹੀ।


ਦੱਖਣੀ ਕੋਰੀਆਈ ਦੀ ਇਕ ਅਖਬਾਰ ਮੁਤਾਬਕ, 'ਰਾਸ਼ਟਰਪਤੀ ਮੂਨ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਹ ਕਹਿ ਸਕਦੇ ਹਨ ਕਿ ਉਨ੍ਹਾਂ ਕਿਮ ਤੋਂ ਕੀ ਉਮੀਦ ਰੱਖਣੀ ਚਾਹੀਦੀ ਹੈ ਅਤੇ ਕੀ ਨਹੀਂ। ਪਿਛਲੇ ਹਫਤੇ ਉੱਤਰ ਕੋਰੀਆ ਨੇ ਕਿਹਾ ਸੀ ਕਿ ਅਮਰੀਕਾ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਜੇਕਰ ਇਕ ਪਾਸੜ ਦਬਾਅ ਬਣਾਉਂਦਾ ਹੈ ਤਾਂ ਉਹ ਮੁਲਾਕਾਤ ਨੂੰ ਰੱਦ ਵੀ ਕਰ ਸਕਦਾ ਹੈ।