ਅਮਰੀਕੀ ਸੈਨੇਟ ਸਾਹਮਣੇ ਅਗਲੇ ਹਫਤੇ ਗਵਾਹੀ ਦੇਵੇਗਾ ਟਰੰਪ ਦਾ ਬੇਟਾ

07/20/2017 4:05:01 PM

ਵਾਸ਼ਿੰਗਟਨ— ਸੈਨੇਟ ਦੇ ਇਕ ਪੈਨਲ ਨੇ ਇਸ ਦੀ ਘੋਸ਼ਣਾ ਕੀਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਦੌਰਾਨ ਡੋਨਾਲਡ ਟਰੰਪ ਦੀ ਟੀਮ ਦੇ ਰੂਸ ਨਾਲ ਕਥਿਤ ਸੰਪਰਕ ਨਾਲ ਜੁੜੀ ਜਾਂਚ ਨੂੰ ਲੈ ਕੇ ਟਰੰਪ ਦੇ ਵੱਡਾ ਬੇਟਾ ਅਤੇ ਉਨ੍ਹਾਂ ਦੇ ਸਾਬਕਾ ਪ੍ਰਚਾਰ ਪ੍ਰੰਬਧਕ ਰਹੇ ਡੋਨਾਲਡ ਟਰੰਪ ਜੂਨੀਅਰ ਅਗਲੇ ਹਫਤੇ ਕਾਂਗਰਸ ਸਾਹਮਣੇ ਗਵਾਹੀ ਦੇਣਗੇ। ਡੋਨਾਲਡ ਟਰੰਪ ਜੂਨੀਅਰ ਅਤੇ ਪਾਲ ਮੈਨਾਫੋਰਟ ਬੁੱਧਵਾਰ ਸਵੇਰੇ 10 ਵਜੇ (ਸਥਾਨਕ ਸਮੇਂ ਮੁਤਾਬਕ) ਸੈਨੇਟ ਨਿਆਂਪਾਲਿਕ ਕਮੇਟੀ ਸਾਹਮਣੇ ਹੋਣ ਵਾਲੀ ਖੁੱਲ੍ਹੀ ਸੁਣਵਾਈ ਵਿਚ ਗਵਾਹੀ ਦੇਣ ਵਾਲੇ ਹਨ। 
ਇਨ੍ਹਾਂ ਦੋਹਾਂ ਨੇ ਬੀਤੇ ਸਾਲ ਇਕ ਰੂਸੀ ਵਕੀਲ ਨਾਲ ਵਿਵਾਦਮਈ ਬੈਠਕ ਵਿਚ ਹਿੱਸਾ ਲਿਆ ਸੀ। ਮੰਨਿਆ ਜਾਂਦਾ ਹੈ ਕਿ ਇਸ ਬੈਠਕ ਵਿਚ ਉਹ ਸਾਲ 2016 ਵਿਚ ਹੋਏ ਰਾਸ਼ਟਰਪਤੀ ਚੋਣ ਵਿਚ ਡੋਨਾਲਡ ਟਰੰਪ ਦੀ ਵਿਰੋਧੀ ਹਿਲੇਰੀ ਕਲਿੰਟਨ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਰੂਸ ਤੋਂ ਹਾਸਲ ਕਰਨ ਦੀ ਉਮੀਦ ਕਰ ਰਹੇ ਸਨ। ਸੂਤਰਾਂ ਮੁਤਾਬਕ ਟਰੰਪ ਦੇ ਦਾਮਾਦ ਜੇਯਰਡ ਕੁਸ਼ਨੇਰ ਦੇ ਵਕੀਲ ਨੇ ਦੱਸਿਆ ਕਿ ਉਹ ਵੀ ਅਗਲੇ ਹਫਤੇ ਵਾਸ਼ਿੰਗਟਨ ਵਿਚ ਹੋਣ ਵਾਲੇ ਇਸ ਰਾਜਨੀਤਕ ਕਾਰਜਕ੍ਰਮ ਦਾ ਹਿੱਸਾ ਬਨਣਗੇ ਅਤੇ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਗੁਪਤ ਬੈਠਕ ਵਿਚ ਗਵਾਹੀ ਦੇਣਗੇ।