ਅਮਰੀਕਾ: NSF ਦੀ ਅਗਵਾਈ ਕਰੇਗਾ ਇਹ ਭਾਰਤੀ-ਅਮਰੀਕੀ ਕੰਪਿਊਟਰ ਵਿਗਿਆਨੀ

12/20/2019 7:51:13 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਸ਼ਹੂਰ ਨੈਸ਼ਨਲ ਸਾਈਂਸ ਫਾਊਂਡੇਸ਼ਨ ਦੀ ਅਗਵਾਈ ਕਰਨ ਲਈ ਭਾਰਤੀ-ਅਮਰੀਕੀ ਕੰਪਿਊਟਰ ਵਿਗਿਆਨੀ ਸੇਤੁਰਾਮਨ ਪੰਚਨਾਥਨ ਨੂੰ ਚੁਣਿਆ ਹੈ। ਨੈਸ਼ਨਲ ਸਾਈਂਸ ਫਾਊਂਡੇਸ਼ਨ (ਐਨ.ਐਸ.ਐਫ.) ਇਕ ਅਮਰੀਕੀ ਸਰਕਾਰੀ ਏਜੰਸੀ ਹੈ ਜੋ ਵਿਗਿਆਨ ਤੇ ਇੰਜੀਨੀਅਰਿੰਗ ਦੇ ਸਾਰੇ ਨਾਨ-ਮੈਡੀਕਲ ਵਿਦਿਆਰਥੀਆਂ ਵਿਚ ਮੌਲਿਕ ਰਿਸਰਚ ਤੇ ਸਿੱਖਿਆ ਦਾ ਸਮਰਥਨ ਕਰਦੀ ਹੈ।

ਵਾਈਟ ਹਾਊਸ ਆਫ ਸਾਈਂਸ ਐਂਡ ਟੈਕਨਾਲੋਜੀ ਪਾਲਿਸੀ ਦੇ ਨਿਰਦੇਸ਼ਕ ਕੇਲਿਵਨ ਡ੍ਰੋਗੇਮੀਅਰ ਨੇ ਵੀਰਵਾਰ ਨੂੰ ਕਿਹਾ ਕਿ ਡਾ. ਸੇਤੁਰਾਮਨ ਪੰਚਨਾਥਨ ਨੇ ਇਸ ਸਥਿਤੀ ਵਿਚ ਰਿਸਰਚ ਸੈਂਟਰ, ਇਨੋਵੇਸ਼ਨ, ਅਕੈਡਮਿਕ ਐਡਮਿਨਿਸਟ੍ਰੇਸ਼ਨ ਤੇ ਨੀਤੀ ਦੇ ਰੂਪ ਵਿਚ ਆਪਣੇ ਲੰਬੇ ਤੇ ਵਿਸ਼ੇਸ਼ ਕਰੀਅਰ ਦੇ ਅਨੁਭਵ ਦੇ ਨਾਲ ਇਸ ਅਹੁਦੇ 'ਤੇ ਸੇਵਾ ਨਿਭਾਉਣਗੇ। ਦੱਸ ਦਈਏ ਕਿ ਐਨ.ਐਸ.ਐਫ. ਨਿਰਦੇਸ਼ਕ ਫਰਾਂਸ ਕੋਰਡੋਵਾ ਦਾ 6 ਸਾਲ ਦਾ ਕਾਰਜਕਾਲ 2020 ਵਿਚ ਖਤਮ ਹੋਣ ਵਾਲਾ ਹੈ, ਜਿਸ ਤੋਂ ਬਾਅਦ ਪੰਚਨਾਥਨ (58) ਇਹ ਅਹੁਦਾ ਸੰਭਾਲਣਗੇ। ਪੰਚਨਾਥਨ ਨੇ ਕਿਹਾ ਕਿ ਐਨ.ਐਸ.ਐਫ. ਨਿਰਦੇਸ਼ਕ ਬਣਨਾ ਉਸ ਦੇ ਲਈ ਸਨਮਾਨ ਦੀ ਗੱਲ ਹੈ ਤੇ ਉਹ ਇਸ ਦੇ ਲਈ ਧੰਨਵਾਦੀ ਹੈ।

ਪੰਚਨਾਥਨ ਵਰਤਮਾਨ ਵਿਚ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਕਾਰਜਕਾਰੀ ਉਪ ਪ੍ਰਧਾਨ ਤੇ ਰਿਸਰਚ ਸੈਂਟਰ ਮੁਖੀ ਤੇ ਇਨੋਵੇਸ਼ਨ ਅਧਿਕਾਰੀ ਹਨ। ਉਹ ਏ.ਯੂ.ਐਸ. ਵਿਚ ਸੈਂਟਰ ਫਾਰ ਕਾਗਨਿਟਿਵ ਯੂਬਿਕਿਟਸ ਕੰਪਿਊਟਿੰਗ ਦੇ ਸੰਸਥਾਪਕ ਨਿਰਦੇਸ਼ਕ ਵੀ ਹਨ। 2014 ਵਿਚ ਰਾਸ਼ਟਰੀ ਵਿਗਿਆਨ ਬੋਰਡ ਵਿਚ ਨਿਯੁਕਤ ਪੰਚਨਾਥਨ ਨੇ ਐਨ.ਐਸ.ਬੀ. ਦੇ ਲਈ ਰਣਨੀਤੀ 'ਤੇ ਕਮੇਟੀ ਦੇ ਪ੍ਰਧਾਨ ਦੇ ਤੌਰ 'ਤੇ ਵੀ ਕੰਮ ਕੀਤਾ ਹੈ। ਉਹਨਾਂ ਇਨੋਵੇਸ਼ਨ ਤੇ ਉੱਦਮੀਅਤਾ 'ਤੇ ਰਾਸ਼ਟਰੀ ਸਲਾਹਕਾਰ ਪਰੀਸ਼ਦ ਦੇ ਮੈਂਬਰ ਦੇ ਰੂਪ ਵਿਚ ਵੀ ਕੰਮ ਕੀਤਾ ਹੈ।

Baljit Singh

This news is Content Editor Baljit Singh