ਅਮਰੀਕਾ ਨੇ 11 ਅੱਤਵਾਦੀ ਸਮੂਹਾਂ ਦੇ 20 ਤੋਂ ਵਧੇਰੇ ਮੈਂਬਰਾਂ ''ਤੇ ਲਾਈਆਂ ਪਾਬੰਦੀਆਂ

09/11/2019 5:54:38 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਅਧੀਨ ਅੱਤਵਾਦ ਅਤੇ ਅੱਤਵਾਦੀ ਸਰਗਰਮੀਆਂ ਲਈ ਫੰਡ ਮੁਹੱਈਆ ਕਰਵਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਨਾਲ ਹੀ ਉਨ੍ਹਾਂ ਦੀ ਪਛਾਣ ਦੱਸਣ, ਉਨ੍ਹਾਂ 'ਤੇ ਪਾਬੰਦੀ ਲਾਉਣ ਅਤੇ ਸਮੁੱਚੀ ਦੁਨੀਆ 'ਚ ਅੱਤਵਾਦ ਦੀਆਂ ਸਾਜ਼ਿਸ਼ਾਂ ਨੂੰ ਰੋਕਣ ਲਈ ਦੇਸ਼ ਦੀ ਸਮਰੱਥਾ 'ਚ ਵਾਧਾ ਹੋਵੇਗਾ।

9/11 ਵਰ੍ਹੇਗੰਢ ਤੋਂ ਪਹਿਲੀ ਸ਼ਾਮ ਉਨ੍ਹਾਂ ਇਸ ਸਬੰਧੀ ਨਵਾਂ ਹੁਕਮ ਜਾਰੀ ਕੀਤਾ। ਇਸ ਹੁਕਮ ਦੀ ਵਰਤੋਂ ਕਰਦੇ ਹੋਏ ਪ੍ਰਸ਼ਾਸਨ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਸਮੇਤ 11 ਅੱਤਵਾਦੀ ਸੰਗਠਨਾਂ ਦੇ 20 ਤੋਂ ਵਧੇਰੇ ਮੈਂਬਰਾਂ ਤੇ ਸੰਸਥਾਵਾਂ 'ਤੇ ਪਾਬੰਦੀ ਲਾਉਂਦਿਆਂ ਉਨ੍ਹਾਂ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੈ। ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਅੱਤਵਾਦੀ ਗਰੁੱਪਾਂ ਦੇ ਮੈਂਬਰਾਂ ਅਤੇ ਅੱਤਵਾਦੀ ਸਿਖਲਾਈ 'ਚ ਹਿੱਸਾ ਲੈਣ ਵਾਲੇ ਵਿਅਕਤੀਆਂ ਵਿਰੁੱਧ ਸ਼ਿਕੰਜਾ ਕੱਸਣ 'ਚ ਮਦਦ ਮਿਲੇਗੀ।

ਵਿਦੇਸ਼ ਮੰਤਰੀ ਮਾਈਕ ਨਾਲ ਸਾਂਝੀ ਪ੍ਰੈੱਸ ਕਾਨਫਰੰਸ 'ਚ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ 11 ਤੋਂ ਵਧੇਰੇ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਤੇ ਫਾਈਨਾਂਸਰਾਂ ਦੇ ਨਾਂ ਹਨ। ਇਸ 'ਚ ਈਰਾਨ ਦੇ ਕੁਰਜ, ਹਮਾਸ, ਆਈ.ਐੱਸ.ਆਈ., ਅਲਕਾਇਦਾ ਤੇ ਉਨ੍ਹਾਂ ਦੇ ਸਹਿਯੋਗੀ ਸ਼ਾਮਲ ਹਨ।

Baljit Singh

This news is Content Editor Baljit Singh