ਹੁਣ ਧੀ ਨਾਲ ਅਜਿਹੀ ਫੋਟੋ ਕਾਰਨ ਵਿਵਾਦਾਂ ''ਚ ਘਿਰੇ ਟਰੰਪ

01/23/2018 5:36:20 AM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿੱਥੇ ਪੋਰਨ ਸਟਾਰ ਨੂੰ ਲੈ ਕੇ ਵਿਵਾਦਾਂ 'ਚ ਹਨ, ਤਾਂ ਉਥੇ ਉਨ੍ਹਾਂ ਨੇ ਇਕ ਹੋਰ ਵਿਵਾਦ ਨੂੰ ਛੇੜ ਦਿੱਤਾ ਹੈ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਇਕ ਪ੍ਰੋਗਰਾਮ 'ਚ ਭਾਸ਼ਣ ਦੇਣ ਤੋਂ ਬਾਅਦ ਆਪਣੀ ਧੀ ਇਵਾਂਕਾ ਟਰੰਪ ਨੂੰ ਸ਼ਰੇਆਮ ਅਜੀਬ ਤਰੀਕੇ ਨਾਲ 'ਕਿਸ' ਕੀਤਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਹਿਲਕਾ ਮਚ ਗਿਆ ਹੈ। ਉਨ੍ਹਾਂ ਦੇ ਇਸ ਤਰ੍ਹਾਂ ਨਾਲ ਧੀ ਨੂੰ ਕਿਸ ਕਰਨ 'ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੀ ਇਵਾਂਕਾ ਨੂੰ ਸਲਾਹਕਾਰ ਦੇ ਤੌਰ 'ਤੇ ਨਿਯੁਕਤ ਕੀਤਾ ਹੈ। 


2006 'ਚ ਇਕ ਚੈਨਲ ਨੂੰ ਦਿੱਤੇ ਇਕ ਇੰਟਰਵਿਊ 'ਚ ਵੀ ਟਰੰਪ ਨੇ ਅਜਿਹੀ ਗੱਲ ਕਹੀ ਜਿਸ ਨੇ ਤਹਿਲਕਾ ਮਚਾ ਦਿੱਤਾ ਸੀ। ਟਰੰਪ ਨੇ ਆਪਣੀ ਧੀ ਦੀ ਖੂਬਸੂਰਤੀ ਦੀ ਤਰੀਫ ਕਰਦੇ ਹੋਏ ਇਹ ਤੱਕ ਕਹਿ ਦਿੱਤਾ ਸੀ, ਕਿ ਜੇਕਰ ਉਹ ਮੇਰੀ ਧੀ ਨਾ ਹੁੰਦੀ ਤਾਂ ਮੈਂ ਹੁਣ ਉਸ ਨੂੰ ਜ਼ਰੂਰ ਡੇਟ ਕਰ ਰਿਹਾ ਹੁੰਦਾ। ਉਥੇ ਅਜਿਹੇ ਕਿਸ ਕਰਨ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪੁੱਛਿਆ ਕਿ ਆਖਿਰ ਉਹ ਕਰਨਾ ਕੀ ਚਾਹੁੰਦੇ ਹਨ?



ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਟਰੰਪ ਪੋਰਨ ਸਟਾਰ ਸਟਾਰਮੀ ਡੇਨੀਅਲਸ ਦੀ ਤੁਲਨਾ ਆਪਣੀ ਬੇਟੀ ਨਾਲ ਕਰ ਚੁੱਕੇ ਹਨ। ਇਹ ਖੁਲਾਸਾ ਖੁਦ ਸਟਾਰਮੀ ਨੇ ਕੀਤਾ। ਸਟਾਰਮੀ ਨੇ ਕਿਹਾ ਕਿ ਟਰੰਪ ਉਨ੍ਹਾਂ ਨੂੰ ਇਹ ਤੱਕ ਕਹਿ ਚੁੱਕੇ ਹਨ ਕਿ ਉਹ ਉਨ੍ਹਾਂ ਦੀ ਧੀ ਜਿੰਨੀ ਖੂਬਸੂਰਤ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪੋਰਨ ਸਟਾਰ ਸਟੇਫਨੀ ਕਲਿਫੋਰਡ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਉਨ੍ਹਾਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਰੀਰਕ ਸਬੰਧ ਸਨ। ਪੋਰਨ ਸਟਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦਾ ਟਰੰਪ ਦੇ ਨਾਲ ਅਫੇਅਰ ਸੀ ਅਤੇ ਇਹ ਅਫੇਅਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਬੇਟੇ ਨੂੰ ਜਨਮ ਦਿੱਤਾ ਸੀ। ਪੋਰਨ ਸਟਾਰ ਨੇ ਕਿਹਾ ਕਿ ਟਰੰਪ ਦੇ ਬੇਟੇ ਦੇ ਜਨਮ ਤੋਂ 4 ਮਹੀਨੇ ਬਾਅਦ ਦੋਹਾਂ ਦੇ ਸਬੰਧ ਬਣੇ ਸਨ। 


ਕਲਿਫੋਰਡ ਨੇ ਦੱਸਿਆ ਕਿ ਉਨ੍ਹਾਂ ਨੇ 2006 'ਚ ਟਰੰਪ ਦੇ ਨਾਲ ਐਨਵੀ ਹੋਟਲ 'ਚ ਸਰੀਰਕ ਸਬੰਧ ਬਣਾਏ ਸਨ। ਨਾਲ ਹੀ ਟਰੰਪ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ') ਰਿਆਲਿਟੀ ਸ਼ੋਅ 'ਚ ਵੀ ਕਾਸਟ ਕਰਨਗੇ। ਕਲਿਫੋਰਡ ਨੇ ਦੱਸਿਆ ਕਿ ਟਰੰਪ ਨੇ ਇਕ ਵਾਰ ਮੈਨੂੰ ਇਹ ਵੀ ਕਿਹਾ ਸੀ ਕਿ ਮੈਂ ਉਨ੍ਹਾਂ ਦੀ ਧੀ ਦੀ ਤਰ੍ਹਾਂ ਸਮਾਰਟ ਅਤੇ ਖੂਬਸੂਰਤ ਹਾਂ। ਇਸ ਤੋਂ ਪਹਿਲਾਂ ਇਹ ਪੋਰਨ ਸਟਾਰ ਉਦੋਂ ਚਰਚਾ 'ਚ ਆਈ ਜਦੋਂ ਮੀਡੀਆ ਰਿਪੋਰਟ 'ਚ ਦੱਸਿਆ ਗਿਆ ਕਿ ਟਰੰਪ ਨੇ ਉਨ੍ਹਾਂ ਨੂੰ ਸਾਲ 2016 'ਚ ਅਫੇਅਰ ਦੇ ਬਾਰੇ 'ਚ ਕੁਝ ਨਹੀਂ ਦੱਸਣ ਲਈ 1,30,000 ਡਾਲਰ (90 ਲੱਖ ਰੁਪਏ) ਦਿੱਤੇ ਸਨ।