ਗਰਭਪਾਤ ''ਤੇ ਲੱਗੀਆਂ ਨਵੀਂਆਂ ਪਾਬੰਦੀਆਂ ਦੇ ਹੱਕ ''ਚ ਟਰੰਪ

05/19/2019 6:11:36 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਨੂੰ 'ਜੀਵਨ ਸਮਰਥਕ' ਐਲਾਨ ਕੀਤਾ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਲਾਤਕਾਰ ਜਾਂ ਸਗੇ-ਸਬੰਧੀ ਦੇ ਨਾਲ ਯੌਨ ਸਬੰਧ ਨਾਲ ਹੋਏ ਗਰਭਧਾਰਣ ਦੇ ਲਈ ਅਪਵਾਦ ਹੋਣ ਚਾਹੀਦੇ ਹਨ। ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ ਦੋ ਦਿਨ ਪਹਿਲਾਂ ਅਮਰੀਕਾ ਦੇ ਦੋ ਸੂਬਿਆਂ ਨੇ ਗਰਭਪਾਤ 'ਤੇ ਸਖਤ ਪਾਬੰਦੀਆਂ ਨੂੰ ਮਨਜ਼ੂਰੀ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਨੇ ਗਰਭਪਾਤ 'ਤੇ ਆਪਣਾ ਰੁਖ ਸਪੱਸ਼ਟ ਕੀਤਾ ਹੈ। ਅਗਲੇ ਸਾਲ ਦੀਆਂ ਚੋਣਾਂ 'ਚ ਇਹ ਮੁੱਦਾ ਅਹਿਮ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਅਲਾਬਾਮਾ ਦੇ ਗਵਰਨਰ ਨੇ ਅਬੋਰਸ਼ਨ 'ਤੇ ਤਕਰੀਬਨ ਕਰੀਬ ਪੂਰਨ ਪਾਬੰਦੀ 'ਤੇ ਦਸਤਖਤ ਕੀਤੇ ਹਨ। ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਜਿਵੇਂ ਕਿ ਜ਼ਿਆਦਾਤਰ ਲੋਕ ਜਾਣਦੇ ਹਨ ਤੇ ਜੋ ਲੋਕ ਜਾਨਣਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਮੈਂ ਜੀਵਨ ਸਮਰਥਕ ਹਾਂ, ਸਿਰਫ ਤਿੰਨ ਮਾਮਲਿਆਂ 'ਚ ਅਪਵਾਦ ਹੋਣੇ ਚਾਹੀਦੇ ਹਨ- ਬਲਾਤਕਾਰ, ਸਗੇ-ਸਬੰਧੀ ਦੇ ਨਾਲ ਯੌਨ ਸਬੰਧ ਤੇ ਮਾਂ ਦੀ ਜਾਨ ਬਚਾਉਣਾ।

Baljit Singh

This news is Content Editor Baljit Singh