ਪੀ. ਐੱਮ. ਇਮਰਾਨ ਦੀ ਤਰੀਫ 'ਚ 'ਉਲਟਾ-ਪੁਲਟਾ' ਬੋਲ ਗਏ ਟਰੰਪ

07/23/2019 2:54:08 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕ੍ਰਿਕੇਟ ਤੋਂ ਰਾਜਨੀਤੀ ਵਿਚ ਆਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਫਤ ਕਰਦਿਆਂ ਵੱਡੀ ਗਲਤੀ ਕਰ ਦਿੱਤੀ ਅਤੇ ਉਲਟਾ-ਪੁਲਟਾ ਬੋਲ ਗਏ। ਟਰੰਪ ਨੇ ਕਿਹਾ ਕਿ ਇਮਰਾਨ ਇਕ ਬਿਹਤਰੀਨ 'ਐਥਲੀਟ' ਅਤੇ ਮਸ਼ਹੂਰ ਪ੍ਰਧਾਨ ਮੰਤਰੀ ਹਨ। ਟਰੰਪ ਤਰੀਫ ਕਰਦਿਆਂ ਇਹ ਭੁੱਲ ਗਏ ਕਿ ਇਮਰਾਨ ਐਥਲੀਟ ਨਹੀਂ ਸਗੋਂ ਕ੍ਰਿਕਟਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਉਨ੍ਹਾਂ ਵਲੋਂ ਇਮਰਾਨ ਨੂੰ ਐਥਲੀਟ ਕਹਿਣ 'ਤੇ ਉਹ ਮੀਡੀਆ ਦੀਆਂ ਨਜ਼ਰਾਂ 'ਚ ਇਕ ਵਾਰ ਫਿਰ ਆ ਗਏ ਹਨ। ਜ਼ਿਕਰਯੋਗ ਹੈ ਕਿ ਟਰੰਪ ਆਪਣੀ ਗਲਤ ਬਿਆਨਬਾਜ਼ੀ ਕਾਰਨ ਮੀਡੀਆ 'ਚ ਬਣੇ ਰਹਿੰਦੇ ਹਨ।

ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿਚ ਇਮਰਾਨ ਦਾ ਸਵਾਗਤ ਕਰਦਿਆਂ ਟਰੰਪ ਨੇ ਕਿਹਾ,''ਇਕ ਬਿਹਤਰੀਨ ਐਥਲੀਟ ਅਤੇ ਪਾਕਿਸਤਾਨ ਦੇ ਬਹੁਤ ਲੋਕਪ੍ਰਿਅ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।'' 

ਜ਼ਿਕਰਯੋਗ ਹੈ ਕਿ ਪੀ.ਐੱਮ ਬਣਨ ਤੋਂ ਬਾਅਦ ਇਮਰਾਨ ਦਾ ਇਹ ਪਹਿਲਾ ਅਮਰੀਕੀ ਦੌਰਾ ਹੈ। ਟਰੰਪ ਦੇ ਸੱਦੇ 'ਤੇ ਇਮਰਾਨ 3 ਦਿਨੀਂ ਅਮਰੀਕੀ ਦੌਰੇ 'ਤੇ ਹਨ। 40 ਮਿੰਟ ਤੱਕ ਬੈਠਕ ਕਰਨ ਦੇ ਬਾਅਦ ਟਰੰਪ ਤੇ ਇਮਰਾਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਟਰੰਪ ਨੇ ਕਿਹਾ,''ਸਾਨੂੰ ਇਕੱਠੇ ਵਿਆਪਕ ਪੱਧਰ 'ਤੇ ਵਪਾਰ ਕਰਨਾ ਚਾਹੀਦਾ ਹੈ। ਇਸ ਲਈ ਮੈਂ ਅਜਿਹਾ ਕਰਨ ਦਾ ਚਾਹਵਾਨ ਹਾਂ।'' ਇਸ 'ਤੇ ਇਮਰਾਨ ਨੇ ਕਿਹਾ,''ਇੰਸ਼ਾਅੱਲਾਹ।'' 

ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੀ ਉਹ ਇਸ ਬੈਠਕ ਦੇ ਚਾਹਵਾਨ ਸਨ। ਉੱਥੇ ਟਰੰਪ ਨੇ ਇਸ ਬੈਠਕ ਨੂੰ ਮਹੱਤਵਪੂਰਣ ਦੱਸਿਆ। ਟਰੰਪ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਕਾਫੀ ਸੰਭਾਵਨਾਵਾਂ ਹਨ।'' ਇਕ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਉਹ ਜ਼ਰੂਰ ਪਾਕਿਸਤਾਨ ਦੌਰੇ 'ਤੇ ਜਾਣਾ ਚਾਹੁਣਗੇ ਪਰ ਉਨ੍ਹਾਂ ਨੂੰ ਇਸ ਲਈ ਹਾਲੇ ਸੱਦਾ ਨਹੀਂ ਦਿੱਤਾ ਗਿਆ ਹੈ।''

Vandana

This news is Content Editor Vandana