''ਰੂਸੀ ਜਾਂਚ ਪੱਤਰਾਂ ਦੇ ਖੂਫੀਆ ਸੂਚੀ ਤੋਂ ਬਾਹਰ ਹੋਣ ਨਾਲ ਬੁਰੀਆਂ ਚੀਜ਼ਾਂ ਦਾ ਹੋਵੇਗਾ ਖੁਲਾਸਾ''

09/19/2018 6:52:23 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸੀ ਜਾਂਚ ਨਾਲ ਸਬੰਧਿਤ ਗੁਪਤ ਦਸਤਾਵੇਜ਼ਾਂ ਨੂੰ ਖੂਫੀਆ ਸੂਚੀ ਤੋਂ ਬਾਹਰ ਕਰਨ ਲਈ ਆਪਣੀ ਕਾਰਜਕਾਰੀ ਸ਼ਕਤੀਆਂ ਨੂੰ ਲਚੀਲਾ ਬਣਾ ਰਹੇ ਹਨ। ਇਸ ਅਸਧਾਰਣ ਕਦਮ 'ਤੇ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਸ ਨਾਲ ਐੱਫ.ਬੀ.ਆਈ. ਪੱਧਰ 'ਤੇ 'ਅਸਲ 'ਚ ਹੋ ਰਹੀਆਂ ਬੁਰੀਆਂ ਚੀਜ਼ਾਂ' ਦਾ ਪਰਦਾਫਾਸ਼ ਹੋਵੇਗਾ। ਇਹ ਫੈਸਲਾ ਰੂਸੀ ਜਾਂਚ ਮਾਮਲੇ ਨਾਲ ਜੁੜੇ ਵਿਸ਼ੇਸ਼ ਵਕੀਲ 'ਤੇ ਟਰੰਪ ਦੇ ਲਗਾਤਾਰ ਵਧਦੇ ਗੁੱਸੇ ਕਾਰਨ ਆਇਆ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸੰਵੇਦਨਸ਼ੀਲ ਸਰੋਤ ਤੇ ਤਰੀਕੇ ਪੈਦਾ ਹੋ ਸਕਦੇ ਹਨ ਤੇ ਇਹ ਨਿੱਜਤਾ ਕਾਨੂੰਨ ਸੁਰੱਖਿਆ ਨੂੰ ਵੀ ਪ੍ਰਭਾਵਿਤ ਕਰੇਗਾ। ਉਮੀਦ ਹੈ ਕਿ ਇਹ ਹੁਕਮ ਅੱਗੇ ਚੱਲ ਕੇ ਰਾਸ਼ਟਰਪਤੀ ਨੂੰ ਖੂਫੀਆ ਏਜੰਸੀਆਂ ਤੋਂ ਵੱਖ ਕਰ ਸਕਦਾ ਹੈ, ਜਿਨ੍ਹਾਂ 'ਤੇ ਉਨ੍ਹਾਂ ਦੀ ਨਿਗਰਾਨੀ ਹੁੰਦੀ ਹੈ। ਮਾਹਰਾਂ ਨੇ ਨਵੀਂ ਚਿੰਤਾ ਜ਼ਾਹਿਰ ਕੀਤੀ ਹੈ ਕਿ ਟਰੰਪ ਆਪਣੇ ਸਿਆਸੀ ਲਾਭ ਲਈ ਸਰਕਾਰੀ ਗੁਪਤ ਚੀਜ਼ਾਂ ਨੂੰ ਖੂਫੀਆ ਸੂਚੀ ਤੋਂ ਹਟਾ ਰਹੇ ਹਨ। ਇਸ ਕਦਮ ਦੇ ਨਿੰਦਕਾਂ ਨੇ ਕਿਹਾ ਹੈ ਕਿ ਕਿਸੇ ਜਾਂਚ 'ਤੇ ਅਵਿਸ਼ਵਾਸ ਜਤਾਉਣ ਦੀ ਕੋਸ਼ਿਸ਼ ਕਰ ਰਹੇ ਟਰੰਪ ਨੇ ਸਪੱਸ਼ਟ ਤੌਰ 'ਤੇ ਆਪਣਾ ਵਿਰੋਧ ਪ੍ਰਗਟਾਇਆ ਹੈ ਕਿਉਂਕਿ ਉਹ ਖੁਦ ਵੀ ਇਸ ਦੇ ਵਿਰੋਧੀ ਹਨ।

ਨਿਆਂ ਵਿਭਾਗ ਦੇ ਰਾਸ਼ਟਰੀ ਸੁਰੱਖਿਆ ਡਿਵੀਜ਼ਨ ਦੇ ਸਾਬਕਾ ਮੁਖੀ ਡੇਵਿਡ ਕ੍ਰਿਸ ਨੇ ਕਿਹਾ ਕਿ ਇਸ ਕੱਟੜ ਨੀਤੀ ਦੀ ਚੋਣ ਰਸਮੀ ਰਣਨੀਤਿਕ ਆਧਾਰਾਂ 'ਤੇ ਨਹੀਂ ਕੀਤਾ ਜਾ ਰਿਹਾ ਹੈ। ਇਸ ਨੂੰ ਵਿਰੋਧ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ। ਨਿਆਂ ਵਿਭਾਗ ਨੇ ਕਿਹਾ ਕਿ ਉਸ ਨੇ ਹੁਕਮਾਂ ਮੁਤਾਬਕ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਦਸਤਾਵੇਜ਼ਾਂ ਨੂੰ ਕਦੋਂ ਜਾਰੀ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਨੇ ਜਿਨ੍ਹਾਂ ਦਸਤਾਵੇਜ਼ਾਂ ਨੂੰ ਖੂਫੀਆ ਸੂਚੀ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ ਉਨ੍ਹਾਂ 'ਚ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਸਾਬਕਾ ਸਲਾਹਕਾਰ ਲਈ ਇਕ ਗੁਪਤ ਨਿਗਰਾਨੀ ਪੱਤਰ, ਜਨਤਕ ਦ੍ਰਿਸ਼ਟੀਕੋਣ ਨਾਲ ਬੇਹੱਦ ਖੂਫੀਆ ਮੰਨੀ ਗਈ ਕੋਈ ਸਮੱਗਰੀ ਹੈ।