ਟਰੰਪ ਨੂੰ ਹੇਲਸਿੰਕੀ ਸੰਮੇਲਨ ਤੋਂ ਕੁਝ ਖਾਸ ਉਮੀਦ ਨਹੀਂ

07/16/2018 1:04:58 AM

ਟਰਨਬੇਰੀ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਹੋਣ ਵਾਲੀ ਅਹਿਮ ਮੁਲਾਕਾਤ ਤੋਂ ਕੁਝ ਖਾਸ ਉਮੀਦਾਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ, 'ਇਸ ਸੰਮੇਲਨ ਨਾਲ ਕੁਝ ਬੁਰਾ ਨਹੀਂ ਹੋਣ ਵਾਲਾ ਅਤੇ ਇਹ ਵੀ ਹੋ ਸਕਦਾ ਹੈ ਕਿ ਕੁਝ ਚੰਗਾ ਨਤੀਜਾ ਸਾਹਮਣੇ ਆਵੇ।'
ਰਾਸ਼ਟਰਪਤੀ ਟਰੰਪ ਨੇ ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਨੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਈ-ਮੇਲ ਹੈਕ ਕੀਤੇ ਜਾਣ ਦੇ ਮਾਮਲੇ 'ਚ ਪਿਛਲੇ ਹਫਤੇ ਦੋਸ਼ੀ ਐਲਾਨੇ ਗਏ 12 ਰੂਸੀ ਖੁਫੀਆ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ 'ਚ ਪੁਤਿਨ ਨਾਲ ਗੱਲ ਕਰਨ ਬਾਰੇ ਨਹੀਂ ਸੋਚਿਆ। ਟਰੰਪ ਦਾ ਹਵਾਲਾ ਦੇਣ ਵਾਲੇ ਨੇ ਜਦੋਂ ਇਹ ਵਿਚਾਰ ਦਿੱਤਾ ਤਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, 'ਯਕੀਕਨ ਤੌਰ 'ਤੇ ਮੈਂ ਇਸ ਬਾਰੇ 'ਚ ਗੱਲ ਕਰਾਂਗਾ।' ਅਮਰੀਕਾ ਦਾ ਰੂਸ ਨਾਲ ਕੋਈ ਹਵਾਲਗੀ ਸੰਧੀ ਨਹੀਂ ਹੈ ਅਤੇ ਇਸ ਕਾਰਨ ਉਹ ਇਨ੍ਹਾਂ ਲੋਕਾਂ ਨੂੰ ਅਮਰੀਕਾ ਨੂੰ ਸੌਂਪਣ ਲਈ ਮਾਸਕੋ 'ਤੇ ਦਬਾਅ ਨਹੀਂ ਬਣ ਸਕਦੇ ਹਨ।