ਟਰੰਪ ਨੂੰ ਮੂਲਰ ਦੀ ਰਿਪੋਰਟ ਜਨਤਕ ਕਰਨ ''ਤੇ ਕੋਈ ਇਤਰਾਜ਼ ਨਹੀਂ : ਵ੍ਹਾਈਟ ਹਾਊਸ

03/25/2019 11:15:57 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਕਥਿਤ ਰੂਸੀ ਦਖਲਅੰਦਾਜ਼ੀ ਨਾਲ ਜੁੜੀ ਰਾਬਰਟ ਮੂਲਰ ਦੀ ਰਿਪੋਰਟ ਦੇ ਜਨਤਕ ਹੋਣ ਤੋਂ ਕੋਈ ਇਤਰਾਜ਼ ਨਹੀਂ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡ੍ਰਸ ਨੇ 'ਐੱਨ. ਬੀ. ਸੀ.' ਦੇ ਪ੍ਰੋਗਰਾਮ 'ਟੁਡੇ ਸ਼ੋਅ' 'ਚ ਆਖਿਆ ਕਿ ਮੈਨੂੰ ਨਹੀਂ ਲੱਗਦਾ ਕਿ ਰਾਸ਼ਟਰਪਤੀ ਨੂੰ ਇਸ ਤੋਂ ਕੋਈ ਇਤਰਾਜ਼ ਹੈ।
ਉਨ੍ਹਾਂ ਆਖਿਆ ਕਿ ਇਸ ਨਾਲ ਜੁੜੇ ਕਿਸੇ ਵੀ ਤੱਥ ਦੇ ਸਾਹਮਣੇ ਆਉਣ 'ਤੇ ਉਹ ਬਹੁਤ ਖੁਸ਼ ਹੋਣਗੇ ਕਿਉਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੈ ਅਤੇ ਕੀ ਨਹੀਂ। ਹੁਣ ਸਪੱਸ਼ਟ ਰੂਪ ਤੋਂ ਪੂਰਾ ਅਮਰੀਕਾ ਜਾਣਦਾ ਹੈ। ਟਰੰਪ ਦੇ ਕਰੀਬ 2 ਸਾਲ ਦੇ ਕਾਰਜਕਾਲ 'ਚ ਇਸ ਮਾਮਲੇ ਦੀ ਜਾਂਚ ਦਾ ਡਰ ਰਿਹਾ ਹੈ। ਡੈਮੋਕ੍ਰੇਟਿਕ ਨੇਤਾਵਾਂ ਨੇ ਦੋਸ਼ ਲਾਇਆ ਕਿ ਰੂਸ ਦੀ ਦਖਲਅੰਦਾਜ਼ੀ ਦੀ ਮਦਦ ਨਾਲ ਟਰੰਪ ਨੇ 2016 ਦੀਆਂ ਚੋਣਾਂ ਜਿੱਤੀਆਂ ਸਨ।

Khushdeep Jassi

This news is Content Editor Khushdeep Jassi