ਟਰੰਪ ਨੇ ਰੂਸ, ਯੂਕ੍ਰੇਨ ਨੂੰ ਆਪਸ ''ਚ ਕੈਦੀਆਂ ਨੂੰ ਰਿਹਾਅ ਕਰਨ ''ਤੇ ਦਿੱਤੀ ਵਧਾਈ

09/08/2019 2:51:41 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਰੂਸ ਅਤੇ ਯੂਕ੍ਰੇਨ ਨੇ ਆਪਸ 'ਚ ਕੈਦੀਆਂ ਨੂੰ ਰਿਹਾਅ ਕਰਨ 'ਤੇ ਵਧਾਈ ਦਿੱਤੀ। ਟਰੰਪ ਨੇ ਟਵੀਟ ਕਰ ਆਖਿਆ ਕਿ ਰੂਸ ਅਤੇ ਯੂਕ੍ਰੇਨ ਨੇ ਵੱਡੀ ਗਿਣਤੀ 'ਚ ਕੈਦੀਆਂ ਦੀ ਅਦਲਾ-ਬਦਲੀ ਕੀਤੀ ਹੈ। ਇਹ ਸ਼ਾਂਤੀ ਕਾਇਮ ਰੱਖਣ ਲਈ ਬਹੁਤ ਵੱਡਾ ਕਦਮ ਹੈ। ਦੋਹਾਂ ਦੇਸ਼ਾਂ ਨੂੰ ਵਧਾਈ।

ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕ੍ਰੇਨ ਨੇ ਗਰਮੀਆਂ ਦੇ ਆਖਿਰ 'ਚ ਹਿਰਾਸਤ ਅਤੇ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਦੀ ਇਕੱਠੀ ਰਿਹਾਈ 'ਤੇ ਕੰਮ ਸ਼ੁਰੂ ਕੀਤਾ ਸੀ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਈਸਟਰਨ ਇਕਨਾਮਕ ਫੋਰਮ ਦੌਰਾਨ ਆਖਿਆ ਸੀ ਕਿ ਇਸ ਮੁੱਦੇ ਨੂੰ ਆਉਣ ਵਾਲੇ ਸਮੇਂ ਹੱਲ ਕਰ ਲਿਆ ਜਾਵੇਗਾ। ਇਸ ਮੁੱਦੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਬੰਦ ਸ਼ਨੀਵਾਰ ਨੂੰ ਆਪਣੇ-ਆਪਣੇ ਸਵਦੇਸ਼ ਪਰਤ ਆਏ।

Khushdeep Jassi

This news is Content Editor Khushdeep Jassi