'ਟਰੰਪ ਨੇ ਫਿਰ ਕੀਤਾ ਜਿੱਤ ਦਾ ਦਾਅਵਾ'

11/26/2020 11:46:56 PM

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਜਿੱਤ ਦੇ ਬੇਬੁਨਿਆਦੀ ਦਾਅਵੇ ਕੀਤੇ ਅਤੇ ਵੋਟਿੰਗ ਵਿਚ ਧੋਖਾਦੇਹੀ ਦੀ ਜਾਂਚ ਕੀਤੇ ਜਾਣ ਦੀ ਗੱਲ ਦੁਹਰਾਈ। ਟਰੰਪ ਨੇ ਗੇੱਟੀਸਬਰਗ ਵਿਚ ਇਕ ਹੋਟਲ ਵਿਚ ਪੇਂਸਿਲਵੇਨੀਆ ਰਿਪਬਲਿਕਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ, ''ਇਹ ਉਹ ਚੋਣਾਂ ਸਨ, ਜਿਨ੍ਹਾਂ ਵਿਚ ਅਸੀਂ ਆਰਾਮ ਨਾਲ ਜਿੱਤ ਹਾਸਲ ਕੀਤੀ। ਅਸੀਂ ਜ਼ਿਆਦਾ ਵੋਟਾਂ ਨਾਲ ਜਿੱਤੇ।'' ਟਰੰਪ ਨੂੰ ਇਥੋਂ 1,50,000 ਵੋਟਾਂ ਨਾਲ ਹਾਰ ਮਿਲੀ ਹੈ ਅਤੇ ਪੇਂਸਿਲਵੇਨੀਆ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਨ ਦੀ ਜਿੱਤ 'ਤੇ ਮੰਗਲਵਾਰ ਨੂੰ ਮੋਹਰ ਵੀ ਲਾ ਦਿੱਤੀ ਸੀ।

ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ

ਟਰੰਪ ਅਤੇ ਉਨ੍ਹਾਂ ਦੇ ਵਕੀਲ ਰੂਡੀ ਗਿਓਲਿਆਨੀ ਵੱਲੋਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਭਰਮ ਫੈਲਾਉਣ ਦਾ ਇਹ ਤਾਜ਼ਾ ਯਤਨ ਸੀ। ਹਾਲਾਂਕਿ ਸੱਤਾ ਟ੍ਰਾਂਸਫਰ ਦੀ ਰਸਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਕਈ ਰਿਪਬਲਿਕਨ ਵੀ ਹੁਣ ਬਾਈਡੇਨ ਨੂੰ ਨਵਾਂ ਚੁਣਿਆ ਗਿਆ ਰਾਸ਼ਟਰਪਤੀ ਮੰਨਣ ਲੱਗੇ ਹਨ। ਅਜਿਹੇ ਹੀ ਪ੍ਰੋਗਰਾਮ ਐਰੀਜ਼ੋਨਾ ਅਤੇ ਮਿਸ਼ੀਗਨ ਵਿਚ ਵੀ ਹੋਣ ਵਾਲੇ ਹਨ। ਟਰੰਪ ਨੇ ਇਥੇ ਪ੍ਰੋਗਰਾਮ ਵਿਚ ਫੋਨ ਦੇ ਜ਼ਰੀਏ 11 ਮਿੰਟ ਭਾਸ਼ਣ ਦਿੱਤੇ ਅਤੇ ਇਕ ਵਾਰ ਫਿਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਾਈਡੇਨ ਲਈ ਚੋਣਾਂ ਵਿਚ ''ਧਾਂਦਲੀ'' ਕੀਤੀ ਗਈ।

ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ

Karan Kumar

This news is Content Editor Karan Kumar