ਟਰੰਪ ਨੇ ਤੁਲਸਾ ਰੈਲੀ ਦੀ ਤਰੀਕ ''ਚ ਕੀਤਾ ਬਦਲਾਅ

06/14/2020 1:50:12 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ 19 ਜੂਨ ਦੀ ਛੁੱਟੀ ਤੋਂ ਬਾਅਦ ਹੁਣ 20 ਜੂਨ ਨੂੰ ਓਕਲਾਹੋਮਾ ਦੇ ਤੁਲਸਾ ਵਿਚ ਆਪਣੀ ਚੋਣ ਰੈਲੀ ਕਰਨਗੇ। ਅਮਰੀਕਾ ਵਿਚ ਗੁਲਾਮੀ ਦਾ ਦਾਸਤਾ ਖਤਮ ਕਰਨ ਵਾਲੇ ਦਿਨ 19 ਜੂਨ ਨੂੰ ਚੋਣ ਰੈਲੀ ਦੇ ਆਯੋਜਨ ਨੂੰ ਲੈ ਕੇ ਟਰੰਪ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਸੀ। ਦੇਸ਼ ਵਿਚ ਅਸ਼ਵੇਤ ਅਫਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਤੋਂ ਬਾਅਦ ਪਹਿਲਾਂ ਤੋਂ ਹੀ ਨਸਲੀ ਮਸਲੇ ਨੂੰ ਲੈ ਕੇ ਤਣਾਅ ਅਤੇ ਅੰਦੋਲਨ ਦਾ ਮਾਹੌਲ ਹੈ।

ਟਰੰਪ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਟਵੀਟ ਕੀਤਾ ਕਿ ਮੇਰੇ ਕਈ ਅਫਰੀਕੀ-ਅਮਰੀਕੀ ਦੋਸਤ ਅਤੇ ਸਮਰਥਕਾਂ ਨੇ ਛੁੱਟੀ ਵਾਲੇ ਦਿਨ ਅਤੇ ਅਹਿਮ ਮੌਕੇ ਦੇ ਸਨਮਾਨ ਵਿਚ ਰੈਲੀ ਦੀ ਤਰੀਕ ਵਿਚ ਬਦਲਾਅ ਕਰਨ ਦੀ ਸਲਾਹ ਦਿੱਤੀ ਹੈ। ਇਸ ਲਈ ਅਸੀਂ ਛੁੱਟੀ ਤੋਂ ਬਾਅਦ ਦੀ ਤਰੀਕ ਬਦਲਣ 'ਤੇ ਵਿਚਾਰ ਕਰ ਰਹੇ ਹਾਂ, ਮੈਂ ਉਨ੍ਹਾਂ ਦੀ ਸਲਾਹ ਦਾ ਸਨਮਾਨ ਕਰਦੇ ਹੋਏ ਆਪਣੀ ਰੈਲੀ ਨੂੰ 20 ਜੂਨ ਮਤਲਬ ਸ਼ਨੀਵਾਰ ਨੂੰ ਕਰਨ ਦਾ ਫੈਸਲਾ ਕੀਤਾ ਹੈ। ਆਲੋਚਕਾਂ ਮੁਤਾਬਕ ਤੁਲਸਾ ਦਾ ਨਸਲੀ ਜ਼ੁਲਮ ਦਾ ਇਤਿਹਾਸ ਰਿਹਾ ਹੈ ਅਤੇ ਦਾਸਤਾ ਮੁਕਤੀ ਦਿਵਸ ਦੇ ਨੇੜੇ-ਤੇੜੇ  ਟਰੰਪ ਦੀ ਰੈਲੀ ਆਸਾਨ ਨਹੀਂ ਹੋਵੇਗੀ। ਸਾਲ 1921 ਵਿਚ ਸ਼ਵੇਤ ਨਿਵਾਸੀਆਂ ਨੇ ਸ਼ਹਿਰ ਵਿਚ ਸਪੰਨ ਅਸ਼ਵੇਤਾਂ ਖਿਲਾਫ ਇਕ ਜਾਤੀ ਕਤਲੇਆਮ ਕੀਤਾ ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋਏ ਅਤੇ 10,000 ਤੋਂ ਜ਼ਿਆਦਾ ਬੇਘਰ ਹੋਏ ਸਨ। ਇਸ ਤੋਂ ਇਲਾਵਾ ਜਾਰਜ ਦੀ ਮੌਤ ਅਤੇ ਇਸ ਨੂੰ ਲੈ ਕੇ ਜਾਰੀ ਅੰਦੋਲਨ ਵੀ ਰੋਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਰੈਲੀ ਦੇ ਲਈ 2 ਲੱਖ ਟਿਕਟਾਂ ਦੀ ਮੰਗ ਕੀਤੀ ਗਈ ਹੈ।

Khushdeep Jassi

This news is Content Editor Khushdeep Jassi