ਵੀਅਤਨਾਮ ''ਚ ਟਰੰਪ ਅਤੇ ਪੁਤਿਨ ਦੀ ਨਹੀਂ ਹੋਵੇਗੀ ਮੁਲਾਕਾਤ

11/10/2017 1:55:25 PM

ਵਾਸ਼ਿੰਗਟਨ/ਦਾਨਾਂਗ (ਭਾਸ਼ਾ)— ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀਅਤਨਾਮ ਵਿਚ ਖੇਤਰੀ ਸ਼ਿਖਰ ਸੰਮੇਲਨ ਦੇ ਇਲਾਵਾ ਆਪਣੇ ਰੂਸੀ ਹਮਰੁਤਬਾ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਨਹੀਂ ਕਰਨਗੇ। ਦੋਵੇਂ ਨੇਤਾ ਦਾਨਾਂਗ ਵਿਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਮੰਚ ਵਿਚ ਹਿੱਸਾ ਨਹੀਂ ਲੈ ਰਹੇ ਹਨ। ਰੂਸੀ ਡਿਪਲੋਮੈਟ ਯੂਰੀ ਉਸ਼ਾਕੋਵ ਨੇ ਕੱਲ ਰੂਸੀ ਸਮਾਚਾਰ ਪੱਤਰ ਏਜੰਸੀ ਨੂੰ ਕਿਹਾ ਸੀ ਕਿ ਦੋਵੇਂ ਨੇਤਾ ਬੈਠਕ ਕਰਨਗੇ ਅਤੇ ਸਮਾਂ ਅਤੇ ਸਥਾਨ ਦੇ ਬਾਰੇ ਵਿਚ ਚਰਚਾ ਚੱਲ ਰਹੀ ਹੈ ਪਰ ਕੁਝ ਘੰਟਿਆਂ ਮਗਰੋਂ ਹੀ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਇਸ ਬਾਰੇ ਹਾਲੇ ਕੋਈ ਅਖੀਰੀ ਫੈਸਲਾ ਨਹੀਂ ਹੋਇਆ ਹੈ।