ਟਰੰਪ ਦੇ ਇਸ ਵਾਅਦੇ ਦਾ ਭਾਰਤ ''ਚ ਦਵਾਈ ਕੀਮਤਾਂ ''ਤੇ ਹੋਵੇਗਾ ਅਸਰ

10/18/2017 12:33:37 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੀਂ ਨੀਤੀ 'ਚ ਦੇਸ਼ 'ਚ ਡਾਕਟਰ ਦੀ ਸਲਾਹ 'ਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਹੇਠਾਂ ਲਿਆਉਣ ਅਤੇ ਹੋਰ ਦੇਸ਼ਾਂ ਨੂੰ ਇਨ੍ਹਾਂ ਦਵਾਈਆਂ ਲਈ ਜ਼ਿਆਦਾ ਭੁਗਤਾਨ ਕਰਨ ਦੇਣ ਦਾ ਵਾਅਦਾ ਕੀਤਾ ਹੈ। ਟਰੰਪ ਦੀ ਇਸ ਨਵੀਂ ਨੀਤੀ ਦਾ ਭਾਰਤ 'ਤੇ ਅਸਰ ਪੈ ਸਕਦਾ ਹੈ।  
ਟਰੰਪ ਨੇ ਕੱਲ ਵ੍ਹਾਈਟ ਹਾਊਸ 'ਚ ਆਯੋਜਿਤ ਬੈਠਕ 'ਚ ਕੈਬਨਿਟ ਸਾਥੀਆਂ ਨੂੰ ਕਿਹਾ ਕਿ ਅਮਰੀਕਾ 'ਚ ਦਵਾਈਆਂ ਦੇ ਮੁੱਲ ਉੱਚੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵੇਖਦੇ ਹਾਂ ਕਿ ਇਕ ਕੰਪਨੀ ਦੀ ਇਕ ਹੀ ਦਵਾਈ ਇਕ ਹੀ ਤਰ੍ਹਾਂ ਦੇ ਡੱਬੇ 'ਚ ਕਿਸੇ ਹੋਰ ਥਾਂ ਵੇਚੀ ਜਾਂਦੀ ਹੈ ਤਾਂ ਉਸ ਦਾ ਮੁੱਲ ਇਸ ਦੇਸ਼ (ਅਮਰੀਕਾ) 'ਚ ਕੀਤੇ ਜਾਣ ਵਾਲੇ ਭੁਗਤਾਨ ਦੇ ਇਕ ਹਿੱਸੇ ਦੇ ਬਰਾਬਰ ਹੁੰਦਾ ਹੈ। ਹਾਲਾਂਕਿ ਟਰੰਪ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਬੈਠਕ ਦੌਰਾਨ ਦਵਾਈ ਨੀਤੀ 'ਤੇ ਹੋਈ ਚਰਚਾ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ।  
ਇਸ ਸਾਲ ਦੀ ਸ਼ੁਰੂਆਤ 'ਚ ਨੈਸ਼ਨਲ ਫਾਰਮਾਸਿਊਟਿਕਲ ਪ੍ਰਾਈਸਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ ਸਟੈਂਟਸ ਹਟਾ ਕੇ ਦਵਾਈ ਦੀ ਕੀਮਤ 450 ਡਾਲਰ ਅਤੇ ਧਾਤੀ ਸਟੈਂਟਸ ਦੀ ਕੀਮਤ 110 ਡਾਲਰ ਤੈਅ ਕੀਤੀ ਸੀ। ਐੱਨ. ਪੀ. ਪੀ. ਏ. ਨੇ ਕਿਹਾ ਸੀ ਕਿ ਉਹ ਹੋਰ ਮਹਿੰਗੇ ਮੈਡੀਕਲ ਉਪਕਰਨਾਂ ਲਈ ਵੀ ਬਰਾਬਰ ਮਾਪਦੰਡ ਤੈਅ ਕਰਨ ਦਾ ਇਰਾਦਾ ਰੱਖਦਾ ਹੈ। ਟਰੰਪ ਨੇ ਆਪਣੀ ਟਿੱਪਣੀ 'ਚ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਦੁਨੀਆ ਨੇ ਸੰਯੁਕਤ ਰਾਜ ਅਮਰੀਕਾ ਦਾ ਫਾਇਦਾ ਚੁੱਕਿਆ ਹੈ। ਉਹ (ਦੂਜੇ ਦੇਸ਼) ਹੋਰ ਦੇਸ਼ਾਂ 'ਚ ਕੀਮਤਾਂ ਨਿਰਧਾਰਤ ਕਰ ਰਹੇ ਹਨ ਅਤੇ ਅਸੀਂ ਨਹੀਂ ਕਰ ਰਹੇ। ਅਸੀਂ ਦਵਾਈ ਕੀਮਤਾਂ ਨੂੰ ਓਨਾ ਹੇਠਾਂ ਲਿਆਉਣ ਚਾਹੁੰਦੇ ਹਾਂ, ਜਿੰਨਾ ਦੂਜੇ ਦੇਸ਼ ਭੁਗਤਾਨ ਕਰ ਰਹੇ ਹਨ ਜਾਂ ਫਿਰ ਉਸ ਦੇ ਬਹੁਤ ਕਰੀਬ ਰੱਖਣਾ ਚਾਹੁੰਦੇ ਹਾਂ।