ਟਰੰਪ ਨੇ ਜਿਨਾ ਹਾਸਪੇਲ ਨੂੰ ਰਸਮੀ ਤੌਰ ''ਤੇ CIA ਨਿਦੇਸ਼ਕ ਲਈ ਨਾਮਜ਼ਦ ਕੀਤਾ

04/18/2018 10:54:32 AM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਾਂਗਰਸ ਸਾਹਮਣੇ ਰਸਮੀ ਰੂਪ ਨਾਲ ਜਿਨਾ ਹਾਸਪੇਲ ਦਾ ਨਾਮ ਨਵੇਂ ਸੀ.ਆਈ.ਏ ਨਿਦੇਸ਼ਕ ਦੇ ਤੌਰ 'ਤੇ ਨਾਮਜ਼ਦ ਕੀਤਾ। ਟਰੰਪ ਨੇ ਪਿਛਲੇ ਮਹੀਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ ਮਾਈਕ ਪੋਂਪੀਓ ਦਾ ਸਥਾਨ ਲੈਣ ਲਈ ਜਿਨਾ ਦੀ ਚੋਣ ਕੀਤੀ ਹੈ ਪਰ ਰਾਸ਼ਟਰਪਤੀ ਨੇ ਰਸਮੀ ਦਸਤਾਵੇਜ਼ ਕੈਪੀਟਲ ਹਿੱਲ ਨਹੀਂ ਭੇਜੇ ਸਨ।
ਨਾਮ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਐਫ.ਬੀ.ਆਈ ਪਿੱਠਭੂਮੀ ਜਾਂਚ ਵਿਚ ਜ਼ਰੂਰਤ ਤੋਂ ਜ਼ਿਆਦਾ ਸਮਾਂ ਲੱਗਣ ਸਮੇਤ ਫੌਜੀ ਮੁੱਦਿਆਂ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਫੈਸਲੇ ਨੂੰ ਲੈ ਕੇ ਹੋ ਰਹੀ ਦੇਰੀ ਕਾਰਨ ਆਲੋਚਕਾਂ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਨਾਮਜ਼ਦਗੀ 'ਤੇ ਫਿਰ ਤੋਂ ਵਿਚਾਰ ਕਰ ਰਿਹਾ ਹੈ। 9/11 ਤੋਂ ਬਾਅਦ ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ ਵਿਚ ਲੈਣ ਅਤੇ ਗਲਤ ਤਰੀਕੇ ਨਾਲ ਉਨ੍ਹਾਂ ਨੂੰ ਪੁੱਛਗਿੱਛ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਕੁੱਝ ਸੰਸਦ ਮੈਂਬਰਾਂ ਅਤੇ ਮਨੁੱਖੀ ਅਧਿਕਾਰ ਸਮੂਹ ਜਿਨਾ ਦੇ ਨਾਮਜ਼ਦਗੀ ਦਾ ਵਿਰੋਧ ਕਰ ਰਹੇ ਹਨ। ਸੈਨੇਟ ਦੀ ਖੁਫੀਆ ਕਮੇਟੀ ਦੇ ਆਉਣ ਵਾਲੇ ਹਫਤੇ ਵਿਚ ਜਿਨਾ ਦੀ ਨਾਮਜ਼ਦਗੀ ਦੀ ਪੁਸ਼ਟੀ ਲਈ ਸੁਣਵਾਈ ਕਰਨ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਸੈਨੇਟ ਇਸ 'ਤੇ ਵੋਟ ਦੇਣਗੇ।