ਕੇਰਲ ਦੇ ਹੜ੍ਹ ਪੀੜਤਾਂ ਲਈ ਟਰੂਡੋ ਨੇ ਜਤਾਈ ਹਮਦਰਦੀ

08/19/2018 8:32:36 PM

ਓਟਾਵਾ— ਕੇਰਲ 'ਚ ਭਾਰੀ ਮੀਂਹ ਤੇ ਹੜ੍ਹ ਦੇ ਕਾਰਨ ਹਾਲਾਤ ਭਿਆਨਕ ਬਣੇ ਹੋਏ ਹਨ। ਸੂਬਾ 100 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹ ਤੋਂ ਲੰਘ ਰਿਹਾ ਹੈ। ਅਜਿਹੇ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੇਰਲ ਦੇ ਹੜ੍ਹ ਪੀੜਤਾਂ ਲਈ ਹਮਦਰਦੀ ਜਤਾਈ ਹੈ। ਇਸ ਹੜ੍ਹ ਕਾਰਨ ਕੇਰਲ 'ਚ 350 ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗੁਆ ਚੁੱਕੇ ਹਨ ਤੇ ਸੈਂਕੜੇ ਲੋਕ ਅਜੇ ਲਾਪਤਾ ਹਨ ਜਦਕਿ ਹਜ਼ਾਰਾਂ ਘਰ ਤਬਾਹ ਹੋ ਚੁੱਕੇ ਹਨ।


ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੇਰਲ ਦੇ ਹੜ੍ਹ ਪੀੜਤਾਂ ਪ੍ਰਤੀ ਹਮਦਰਦੀ ਜਤਾਉਂਦਿਆਂ ਕਿਹਾ ਕਿ ਕੇਰਲ, ਭਾਰਤ ਤੋਂ ਦੁੱਖ ਭਰੀ ਖਬਰ। ਕੈਨੇਡਾ ਉਨ੍ਹਾਂ ਲੋਕਾਂ ਪ੍ਰਤੀ ਗਹਿਰੀ ਹਮਦਰਦੀ ਵਿਅਕਤ ਕਰਦਾ ਹੈ, ਜਿਨ੍ਹਾਂ ਨੇ ਇਸ ਭਿਆਨਕ ਹੜ੍ਹ ਕਾਰਨ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ। ਜ਼ਿਕਰਯੋਗ ਹੈ ਕਿ ਕੇਰਲ 'ਚ 1924 ਤੋਂ ਬਾਅਦ ਅਜਿਹੀ ਭਿਆਨਕ ਸਥਿਤੀ ਬਣੀ ਹੈ। 1924 'ਚ ਆਏ ਹੜ੍ਹ ਕਾਰਨ ਇਕ ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ। ਕੇਰਲ 'ਚ ਅਜੇ ਹਾਲਾਤ ਕਾਬੂ ਤੋਂ ਬਾਹਰ ਹਨ। ਹੈਲੀਕਾਪਟਰ ਲਗਾਤਾਰ ਉਡਾਣ ਭਰ ਕੇ ਜਿਥੇ-ਜਿਥੇ ਵੀ ਲੋਕ ਹੜ੍ਹ ਕਾਰਨ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢ ਰਹੇ ਹਨ। ਇਕੱਲੇ ਏਰਨਾਕੁਲਮ ਤੋਂ ਹੀ ਸ਼ਨੀਵਾਰ ਨੂੰ ਕਰੀਬ 59 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ ਹੈ। ਕਰੀਬ 2 ਲੱਖ ਤੋਂ ਵਧੇਰੇ ਲੋਕਾਂ ਨੇ 100 ਕੈਂਪਾਂ 'ਚ ਸ਼ਰਣ ਲਈ ਹੋਈ ਹੈ। ਇਨ੍ਹਾਂ ਲੋਕਾਂ ਲਈ ਇਹ ਇਕ ਨਵੀਂ ਜ਼ਿੰਦਗੀ ਹੈ।