ਟਰੂਡੋ ਨੇ ਤੋੜੀ ਚੁੱਪੀ, ਕਿਹਾ-''ਟਰੱਕ ਚਾਲਕ ਕਰ ਰਹੇ ਨਫਰਤ ਭਰੀ ਬਿਆਨਬਾਜ਼ੀ, ਨਹੀਂ ਕਰਾਂਗਾ ਮੁਲਾਕਾਤ''

02/01/2022 6:58:31 PM

ਓਟਾਵਾ (ਬਿਊਰੋ): ਭਾਰਤ 'ਚ ਕਿਸਾਨਾਂ ਦੇ ਮੁੱਦੇ 'ਤੇ ਬਿਨਾਂ ਮੰਗੇ ਸਲਾਹ ਦੇਣ ਵਾਲੇ ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ 'ਚ 50 ਹਜ਼ਾਰ ਟਰੱਕ ਚਾਲਕਾਂ ਦੀ ਅਗਵਾਈ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਆਪਣੀ ਚੁੱਪੀ ਤੋੜੀ ਹੈ। ਕੈਨੇਡਾ ਦੇ ਪੀਐਮ ਨੇ ਕਿਹਾ ਕਿ ਇਹ ਟਰੱਕ ਚਾਲਕ 'ਨਫਰਤ ਨਾਲ ਭਰੀ ਬਿਆਨਬਾਜ਼ੀ' ਕਰ ਰਹੇ ਹਨ ਅਤੇ ਇਸ ਕਾਰਨ ਤੋਂ ਉਹ 'ਫ੍ਰੀਡਮ ਕਾਨਵੋਏ' ਮਤਲਬ 'ਆਜ਼ਾਦੀ ਕਾਫਲਾ' ਨਾਲ ਮੁਲਾਕਾਤ ਨਹੀਂ ਕਰਨਗੇ। ਕੋਰੋਨਾ ਪਾਜ਼ੇਟਿਵ ਹੋਏ ਟਰੂਡੋ ਨੇ ਕਿਹਾ ਕਿ ਉਹ ਇਹਨਾਂ ਟਰੱਕ ਵਾਲਿਆਂ ਨੂੰ ਮਿਲਣ ਦੀ ਬਜਾਏ ਬਲੈਕ ਲਾਈਵਸ ਮੈਟਰ ਅੰਦੋਲਨ ਦੇ ਲੋਕਾਂ ਨਾਲ ਮੁਲਾਕਾਤ ਕਰਨਾ ਪਸੰਦ ਕਰਨਗੇ।

ਟਰੂਡੋ ਨੇ ਇੱਕ ਆਨਲਾਈਨ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਲੋਕ ਹੈਰਾਨ ਹਨ ਅਤੇ ਈਮਾਨਦਾਰੀ ਨਾਲ ਕਹਾਂ ਤਾਂ ਰਾ‍‍‍‍‍‍‍‍‍‍‍‍‍‍‍‍ਸ਼ਟਰੀ ਰਾਜਧਾਨੀ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਕੁਝ ਲੋਕਾਂ ਦੇ ਵਿਵਹਾਰ ਤੋਂ ਉਹ ਨਾਰਾਜ਼ ਹਨ। ਕੈਨੇਡਾ ਦੇ ਪੀਐਮ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਕਦੋਂ ਮਿਲਣ ਜਾ ਰਹੇ ਹਨ ਤਾਂ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਅਜਿਹੀ ਕਿਸੇ ਪ੍ਰਦਰਸ਼ਨ ਵਿੱਚ ਜਾਣ ਦੀ ਇੱਛਾ ਨਹੀਂ ਹੈ, ਜਿੱਥੇ ਨਫਰਤ ਭਰੇ ਭਾਸ਼ਣ ਦਿੱਤੇ ਜਾ ਰਹੇ ਹਨ ਅਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨਾਲ ਹਿੰਸਾ ਕੀਤੀ ਜਾ ਰਹੀ ਹੈ। 

ਟਰੂਡੋ ਨੇ ਕਹੀ ਇਹ ਗੱਲ
ਜਸਟਿਨ ਟਰੂਡੋ ਨੇ ਸਫਾਈ ਦਿੱਤੀ ਕਿ ਉਹ ਨਿੱਜੀ ਤੌਰ 'ਤੇ ਕਈ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਹਨ, ਜਦੋਂ ਉਹ ਪ੍ਰਦਰਸ਼ਨਕਾਰੀਆਂ ਦੇ ਟੀਚੇ ਨਾਲ ਸਹਿਮਤ ਸਨ। ਇਸ ਵਿਚ ਬਲੈਕ ਲਾਈਵਜ਼ ਮੈਟਰ ਸ਼ਾਮਲ ਹੈ। ਹਾਲਾਂਕਿ ਉਹਨਾਂ ਨੇ ਟਰੱਕ ਚਾਲਕਾਂ ਦੀ ਅਸਹਿਮਤੀ ਨੂੰ ਖਾਰਿਜ ਕਰ ਦਿੱਤਾ।ਉਹਨਾਂ ਨੇ ਕਿਹਾ ਕਿ ਇਹ ਟਰੱਕ ਚਾਲਕ ਨਾ ਸਿਰਫ ਵਿਗਿਆਨ ਦਾ ਅਸ‍‍ਮਾਨ ਕਰ ਰਹੇ ਹਨ, ਸਗੋਂ ਫਰੰਟ ਮੋਰਚੇ 'ਤੇ ਤਾਇਨਾਤ ਸਿਹਤ ਵਰਕਰਾਂ ਦਾ ਵੀ ਅਪਮਾਨ ਕਰ ਰਹੇ ਹਨ। ‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਕਰੀਬ 90 ਫੀਸਦੀ ਟਰੱਕ ਚਾਲਕ ਸਹੀ ਕੰਮ ਕਰ ਰਹੇ ਹਨ ਅਤੇ ਕੈਨੇਡਾ ਦੇ ਲੋਕਾਂ ਲਈ ਉਨ੍ਹਾਂ ਦੇ ਟੇਬਲ 'ਤੇ ਖਾਣਾ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

ਇਸ ਤੋਂ ਪਹਿਲਾਂ ਇਹਨਾਂ ਟਰੱਕ ਚਾਲਕਾਂ ਨੂੰ ਜਸਟਿਨ ਟਰੂਡੋ ਨੇ 'ਮੁੱਠੀਭਰ ਅਰਾਜਕ ਤੱਤਾਂ ਦਾ ਝੁੰਡਾ' ਕਰਾਰ ਦਿੱਤਾ ਸੀ। ਉਹਨਾਂ ਨੇ ਸੰਸਦ ਨੇੜੇ ਨਾਜ਼ੀ ਝੰਡਾ ਲਹਿਰਾਉਣ ਦੀ ਵੀ ਆਲੋਚਨਾ ਕੀਤੀ। ਇਸੇ ਦੌਰਾਨ ਇਹ ਪ੍ਰਦਰਸ਼ਨ ਲਗਾਤਾਰ ਹੋਰ ਵੱਧਦਾ ਜਾ ਰਿਹਾ ਹੈ। ਹਜ਼ਾਰਾਂ ਦੀ ਤਾਦਾਦ ਵਿੱਚ ਟਰੱਕ ਚਾਲਕ ਅਲਬਰਟਾ ਵਿੱਚ ਇਕੱਠੇ ਹੋ ਰਹੇ ਹਨ ਅਤੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਰਸਤੇ ਨੂੰ ਜਾਮ ਕਰ ਰਹੇ ਹਨ। ਕਰੀਬ 20 ਹਜ਼ਾਰ ਟਰੱਕਾਂ ਦੇ ਇਸ ਕਾਫਿਲੇ ਨੂੰ ਪ੍ਰਦਰਸ਼ਨਕਾਰੀਆਂ ਨੇ 'ਫ੍ਰੀਡਮ ਕਾਨਵੋਏ' ਨਾਮ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਇਕ ਜਗ੍ਹਾ 'ਤੇ ਟਰੱਕਾਂ ਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਜਾਮ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ ਨਿਯਮਾਂ ਦੀ ਉਲੰਘਣਾ ਕਰ ਪਾਰਟੀ 'ਚ ਸ਼ਾਮਲ ਹੋਏ ਹਾਂਗਕਾਂਗ ਦੇ ਅਧਿਕਾਰੀ ਨੇ ਦਿੱਤਾ ਅਸਤੀਫਾ

ਪੁਲਸ ਹੋਈ ਬੇਬਸ
ਖ਼ਬਰਾਂ ਮੁਤਾਬਕ ਪੂਰੇ ਕੈਨੇਡਾ ਤੋਂ ਕਰੀਬ ਇਕ ਹਫ਼ਤੇ ਦੀ ਲੰਬੀ ਯਾਤਰਾ ਕਰਨ ਦੇ ਬਾਅਦ ਇਹ ਵੱਡੇ ਟਰੱਕ ਰਾਜਧਾਨੀ ਓਟਾਵਾ ਵਿਚ ਪਹੁੰਚੇ ਹਨ। ਇਹ ਲੋਕ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਅਤੇ ਕੋਵਿਡ ਪਾਬੰਦੀਆਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨ ਦੇ ਆਯੋਜਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅੰਦੋਲਨ ਸ਼ਾਂਤੀਪੂਰਨ ਹੋਵੇਗਾ ਪਰ ਇੰਨੀ ਭੀੜ ਦੇ ਸਾਹਮਣੇ ਪੁਲਸ ਬੇਬਸ ਨਜ਼ਰ ਆ ਰਹੀ ਹੈ। ਪੁਲਸ ਨੇ ਕਿਹਾ ਕਿ ਉਹ ਇਸ ਸੰਕਟ ਲਈ ਤਿਆਰ ਨਹੀਂ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana