ਜਿੱਤ ਦਾ ਮੂੰਹ ਦਿਖਾਉਣ ਲਈ ਕੈਨੇਡੀਅਨਾਂ ਦਾ ਧੰਨਵਾਦ ਕਰਦਿਆਂ ਟਰੂਡੋ ਨੇ ਕੀਤੀ ਸਵੇਰ ਦੀ ਸ਼ੁਰੂਆਤ

10/22/2019 11:09:55 PM

ਮਾਂਟਰੀਅਲ - ਕੈਨੇਡਾ ਚੋਣਾਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਇਕ ਵਾਰ ਫਿਰ ਮੱਲਾਂ ਮਾਰੀਆਂ ਹਨ। ਬੇਸ਼ੱਕ ਉਸ ਨੇ 151 ਸੀਟਾਂ ਦੇ ਨਾਲ ਜਿੱਤ ਦਰਜ ਕੀਤੀ ਅਤੇ ਆਉਣ ਵਾਲੇ ਕੁਝ ਦਿਨਾਂ 'ਚ ਗਠਜੋੜ ਵਾਲੀ ਸਰਕਾਰ ਬਣਾਵੇਗੀ। ਫੈਸਲੇ ਸਾਹਮਣੇ ਆਉਣ ਤੋਂ ਬਾਅਦ ਜਸਟਿਨ ਟਰੂਡੋ ਸਵੇਰੇ-ਸਵੇਰੇ ਮਾਂਟਰੀਅਲ ਵਾਸੀਆਂ ਨੂੰ ਮਿਲਣ ਪਹੁੰਚੇ। ਇਸ ਦੀ ਜਾਣਕਾਰੀ ਲਿਬਰਲ ਆਗੂ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਫੋਟੋਆਂ ਸ਼ੇਅਰ ਕਰਦਿਆਂ ਦਿੱਤੀ।

ਟਵੀਟ 'ਚ ਫੋਟੋਆਂ ਸ਼ੇਅਰ ਕਰਦਿਆਂ ਨਾਲ ਲਿੱਖਿਆ ਕਿ ਮਾਂਟਰੀਅਲ ਵਾਸੀਆਂ ਦੀ ਚੋਣਾਂ 'ਚ ਹਮਾਇਤ ਕਰ ਲਈ ਧੰਨਵਾਦ ਕਰਦਿਆਂ ਸਵੇਰ ਦੀ ਸ਼ੁਰੂਆਤ, ਜਿਵੇਂ ਕਿ ਮੈਂ 2015 'ਚ ਕੀਤਾ ਸੀ। ਮੈਂ ਜਾਣਦਾ ਹਾਂ ਕਿ ਸਾਡੇ ਸਾਹਮਣੇ ਕਾਫੀ ਕੰਮ ਜੋ ਕਰਨੇ ਅਜੇ ਬਾਕੀ ਨੇ।' ਦੱਸ ਦਈਏ ਕਿ ਇਸ ਤੋਂ ਕੁਝ ਦੇਰ ਪਹਿਲਾਂ ਹੀ ਟਰੂਡੋ ਨੇ ਟਵਿੱਟਰ 'ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਆਪਣੀ ਨਾਲ ਖੜ੍ਹੇ ਹਨ। ਦੱਸ ਦਈਏ ਕਿ ਲਿਬਰਲ ਸਰਕਾਰ ਨੂੰ ਫੈਡਰਲ ਚੋਣਾਂ 'ਚ ਦੂਜੀ ਵਾਰ ਆਪਣੀ ਜਿੱਤ ਦਰਜ ਕੀਤੀ ਹੈ। ਲੋਕਾਂ ਵੱਲੋਂ ਕੀਤੀ ਗਈ ਹਮਾਇਤ ਦਾ ਹੁਣ ਜਸਟਿਨ ਟਰੂਡੋ ਮੁੱਲ ਕਿਵੇਂ ਮੋੜਦੇ ਹਨ ਇਹ ਤਾਂ ਅੱਗੇ ਜਾ ਕੇ ਹੀ ਪਤਾ ਲੱਗ ਪਾਵੇਗਾ।

Khushdeep Jassi

This news is Content Editor Khushdeep Jassi