ਟਰੂਡੋ ਸਰਕਾਰ ਨੇ ਵਿਦਿਆਰਥੀਆਂ ਤੋਂ ਵਸੂਲੇ 3 ਬਿਲੀਅਨ ਡਾਲਰ : ਜਗਮੀਤ ਸਿੰਘ

09/20/2019 10:19:19 PM

ਟੋਰਾਂਟੋ - ਕੈਨੇਡਾ 'ਚ ਆਮ ਚੋਣਾਂ ਨੂੰ ਲੈ ਕੇ ਹਰ ਇਕ ਪਾਰਟੀ ਚੋਣ ਪ੍ਰਚਾਰ ਕਰਨ 'ਚ ਰੁਝੀ ਹੋਈ ਹੈ। ਇਸ ਦੇ ਨਾਲ ਪਾਰਟੀਆਂ ਆਪਣੇ ਵਿਰੋਧੀ ਧਿਰ 'ਤੇ ਤੰਜ਼ ਕੱਸ ਰਹੀਆਂ ਹਨ। ਉਥੇ ਨਿਊ ਡੈਮੋਕੇਟ੍ਰਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਆਪਣੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਕਾਰਪੋਰੇਸ਼ਨਾਂ ਦੀ ਜ਼ਿੰਦਗੀ ਸੌਖਾਲੀ ਬਣਾਉਣ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

ਦੱਸ ਦਈਏ ਕਿ ਐੱਨ. ਡੀ. ਪੀ. ਲੀਡਰ ਜਗਮੀਤ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਆਖ ਰਹੇ ਹਨ ਕਿ ਹੈਰਾਨੀ ਵਾਲੀ ਗੱਲ ਹੈ ਕਿ ਟਰੂਡੋ ਸਰਕਾਰ ਨੇ ਆਖਰੀ ਸਾਲ ਕਾਰਪੋਰੇਟ ਕਰਜ਼ੇ 'ਚ ਕਰੀਬ 6 ਬਿਲੀਅਨ ਡਾਲਰ ਮੁਆਫ ਕੀਤਾ। ਇਸ 'ਤੇ ਉਨ੍ਹਾਂ ਆਖਿਆ ਕਿ 6 ਬਿਲੀਅਨ ਡਾਲਰ ਦਾ ਕਾਰਪੋਰੇਟ ਲੋਨ ਜੋ ਕਾਰਪੋਰੇਸ਼ਨ ਦੀ ਮਲਕੀਅਤ ਹੈ ਉਨ੍ਹਾਂ ਦੇ ਉਹ ਕਰਜ਼ੇ ਮੁਆਫ ਕਰ ਦਿੱਤੇ ਗਏ। ਪਰ ਉਨ੍ਹਾਂ ਨੇ 4 ਸਾਲ ਤੋਂ ਵਧ ਦਾ ਚਾਰਜ ਵਿਦਿਆਰਥੀਆਂ ਤੋਂ 3 ਬਿਲੀਅਨ ਅਰਬ ਦੀ ਸੰਪੂਰਨ ਰਕਮ ਦੇ ਨਾਲ ਵਸੂਲ ਕੀਤਾ।

ਜਗਮੀਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 3 ਬਿਲੀਅਨ ਡਾਲਰ ਵਿਦਿਆਰਥੀਆਂ ਤੋਂ ਚਾਰਜ ਕੀਤੇ। ਉਨ੍ਹਾਂ ਨੇ ਟਵੀਟ 'ਚ ਲਿੱਖਿਆ ਕਿ ਟਰੂਡੋ ਨੇ ਕਾਰਪੋਰੇਸ਼ਨ ਦੀ ਜ਼ਿੰਦਗੀ ਸੌਖੀ ਬਣਾਉਣ ਲਈ ਨੌਜਵਾਨ ਪੀੜ੍ਹੀ 'ਤੇ ਕਰਜ਼ਾ ਪੂਰਾ ਕਰਨ ਲਈ ਬੌਝ ਪਾਇਆ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਰਕਾਰ ਨੇ ਕੀ ਬਦਲਾਅ ਲਿਆਂਦੇ। ਜਗਮੀਤ ਸਿੰਗ ਨੇ ਵੀਡੀਓ 'ਚ ਅੱਗੇ ਆਖਿਆ ਕਿ ਇਹ ਬਿਲਕੁਲ ਉਲਟ ਹੈ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਸਿੰਘ ਨੇ ਉਥੇ ਮੌਜੂਦ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਜਿੱਤਦੀ ਹੈ ਤਾਂ ਪਹਿਲੇ ਹੀ ਦਿਨ ਤੋਂ ਸਾਡੀ ਸਰਕਾਰ ਦਾ ਕੰਮ ਇਹ ਹੋਵੇਗਾ ਕਿ ਵਿਦਿਆਰਥੀ ਜਿਹੜੇ ਆਪਣੀ ਪੜ੍ਹਾਈ ਲਈ ਕਰਜ਼ੇ ਲੈਂਦੇ ਹਨ ਜਾਂ ਲਿਆ ਹੋਇਆ ਹੈ ਉਨ੍ਹਾਂ ਦਾ ਵਿਆਜ਼ ਮੁਆਫ ਕਰ ਦਿੱਤਾ ਜਾਵੇਗਾ।

Khushdeep Jassi

This news is Content Editor Khushdeep Jassi